ਪੰਜਾਬ

punjab

ETV Bharat / state

ਸਫਾਈ ਸੇਵਕਾਂ ਦੀ ਹੜਤਾਲ ਕਾਰਨ ਕੌਂਸਲਰਾਂ ਨੇ ਚੁੱਕਿਆ ਸਫਾਈ ਦਾ ਜਿੰਮਾ - ਲੋਕਾਂ ਤੋਂ ਕੂੜਾ ਇਕੱਠਾ ਕੀਤਾ

ਸਫਾਈ ਕਰਮਚਾਰੀਆਂ ਦੇ ਹੜਤਾਲ ਕਾਰਨ ਕੌਂਸਲਰਾਂ ਅਤੇ ਹਲਕਾ ਇੰਚਾਰਜ ਦਮਨ ਬਾਜਵਾ ਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਸਫ਼ਾਈ ਦਾ ਅਭਿਆਨ ਸ਼ੁਰੂ ਕੀਤਾ ਗਿਆ ਹੈ। ਜਿਸ ਦੇ ਚੱਲਦੇ ਕੌਂਸਲਰਾਂ ਵੱਲੋਂ ਆਪਣੇ-ਆਪਣੇ ਇਲਾਕੇ ਦੇ ਵਿੱਚ ਪਰਿਵਾਰਾਂ ਸਮੇਤ ਘਰ-ਘਰ ਜਾ ਕੇ ਲੋਕਾਂ ਤੋਂ ਕੂੜਾ ਇਕੱਠਾ ਕੀਤਾ।

ਸਫਾਈ ਸੇਵਕਾਂ ਦੀ ਹੜਤਾਲ ਕਾਰਨ ਕੌਂਸਲਰਾਂ ਨੇ ਚੁੱਕਿਆ ਸਫਾਈ ਦਾ ਜਿੰਮਾ
ਸਫਾਈ ਸੇਵਕਾਂ ਦੀ ਹੜਤਾਲ ਕਾਰਨ ਕੌਂਸਲਰਾਂ ਨੇ ਚੁੱਕਿਆ ਸਫਾਈ ਦਾ ਜਿੰਮਾ

By

Published : May 20, 2021, 6:55 PM IST

ਮਲੇਰਕੋਟਲਾ: ਸੂਬੇ ਭਰ ਚ ਆਪਣੀਆਂ ਮੰਗਾਂ ਨੂੰ ਲੈ ਕੇ ਸਫ਼ਾਈ ਸੇਵਕਾਂ ਦੀ ਹੜਤਾਲ ਜਾਰੀ ਹੈ। ਇਸ ਸਬੰਧ ’ਚ ਸੁਨਾਮ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਸਫ਼ਾਈ ਸੇਵਕਾਂ ਦੀ ਹੜਤਾਲ ਦੇ ਚੱਲਦਿਆਂ ਸ਼ਹਿਰ ਦੇ ਵਿਚ ਗੰਦਗੀ ਹੀ ਗੰਦਗੀ ਨਜ਼ਰ ਆ ਰਹੀ ਹੈ। ਜਿਸ ਨੂੰ ਵੇਖਦਿਆਂ ਸੁਨਾਮ ਦੇ ਕੌਂਸਲਰਾਂ ਅਤੇ ਹਲਕਾ ਇੰਚਾਰਜ ਦਮਨ ਬਾਜਵਾ ਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਸਫ਼ਾਈ ਦਾ ਅਭਿਆਨ ਸ਼ੁਰੂ ਕੀਤਾ ਗਿਆ ਹੈ। ਦੱਸ ਦਈਏ ਕਿ ਕੌਂਸਲਰਾਂ ਵਲੋਂ ਆਪਣੇ ਆਪਣੇ ਇਲਾਕੇ ਦੇ ਵਿੱਚ ਪਰਿਵਾਰਾਂ ਸਮੇਤ ਘਰ-ਘਰ ਜਾ ਕੇ ਲੋਕਾਂ ਤੋਂ ਕੂੜਾ ਇਕੱਠਾ ਕੀਤਾ ਗਿਆ। ਨਾਲ ਹੀ ਸੜਕਾਂ ’ਤੇ ਪਿਆ ਕੂੜਾ ਨੂੰ ਵੀ ਇਕੱਠਾ ਕੀਤਾ ਗਿਆ।

ਸਫਾਈ ਸੇਵਕਾਂ ਦੀ ਹੜਤਾਲ ਕਾਰਨ ਕੌਂਸਲਰਾਂ ਨੇ ਚੁੱਕਿਆ ਸਫਾਈ ਦਾ ਜਿੰਮਾ

ਇਸ ਦੌਰਾਨ ਕੌਂਸਲਰਾਂ ਦਾ ਕਹਿਣਾ ਸੀ ਕਿ ਸਫ਼ਾਈ ਸੇਵਕ ਇਸ ਮਹਾਂਮਾਰੀ ਦੌਰਾਨ ਕੰਮ ਨਾ ਛੱਡਣ ਮੰਗਾਂ ਜ਼ਰੂਰ ਮਨਾਉਣ ਪਰ ਸ਼ਹਿਰ ਨੂੰ ਸੰਭਾਲ ਕੇ ਰੱਖਣ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਫੀ ਸਫਾਈ ਕਰਨਾ ਇਨਸਾਨ ਦਾ ਫਰਜ਼ ਹੈ। ਅਸੀਂ ਖੁਦ ਸਫਾਈ ਕਰ ਰਹੇ ਹਾਂ ਸਫਾਈ ਸੇਵਕਾਂ ਨੂੰ ਵੀ ਆਪਣਾ ਕੰਮ ਜਲਦ ਆ ਕੇ ਕਰਨਾ ਚਾਹੀਦਾ ਹੈ। ਕੋਰੋਨਾ ਮਹਾਂਮਾਰੀ ਦੌਰਾਨ ਆਪਣੇ ਕੰਮ ਨੂੰ ਨਹੀਂ ਛੱਡਣਾ ਚਾਹੀਦਾ ਹੈ। ਦੱਸ ਦਈਏ ਕਿ ਇਸ ਦੌਰਾਨ ਹਲਕਾ ਇੰਚਾਰਜ ਦਮਨ ਬਾਜਵਾ ਦੇ ਪਰਿਵਾਰ ਵੱਲੋਂ ਵੀ ਸਫ਼ਾਈ ’ਚ ਸਾਥ ਦਿੱਤਾ ਗਿਆ।
ਇਹ ਵੀ ਪੜੋ: ਹੋਮ ਆਈਸੋਲੇਟ ਮਰੀਜ਼ਾਂ ਨੂੰ ਘਰ 'ਚ ਮੁਫ਼ਤ ਖਾਣਾ ਉਪਲਬੱਧ ਕਰਵਾਏਗਾ ਨਿਸ਼ਕਾਮ ਸੇਵਕ ਜੱਥਾ

ABOUT THE AUTHOR

...view details