ਮਾਲੇਰਕੋਟਲਾ:ਸ਼ਹਿਰ ਦੇ ਵਿੱਚ ਕਈ ਪੈਟਰੋਲ ਪੰਪ ਅਤੇ ਡੀਜ਼ਲ ਪੰਪ ਨੇ ਜੋ ਕਿ ਭਾਰਤ ਪੈਟਰੋਲੀਅਮ ਤੋਂ ਲੈ ਕੇ ਇੰਡੀਅਨ ਆਇਲ ਕੰਪਨੀ ਦੇ ਹਨ। ਇਸ ਨੂੰ ਲੈ ਕੇ ਈਟੀਵੀ ਭਾਰਤ ਵੱਲੋਂ ਮਾਲੇਰਕੋਟਲਾ ਸ਼ਹਿਰ ਦੇ ਅੰਦਰੂਨੀ ਇਲਾਕੇ ਦੇ ਵਿੱਚ ਬਣ ਰਹੇ ਇਕ ਪੈਟਰੋਲ ਪੰਪ ਦਾ ਸੂਰਤ-ਏ-ਹਾਲ ਜਾਨਣ ਦੀ ਕੋਸ਼ਿਸ਼ ਕੀਤੀ।
ਸ਼ਹਿਰ ਦੇ ਪੈਟਰੋਲ ਪੰਪਾਂ ਦਾ ਕੀਤਾ ਨਿਰੀਖਣ
ਇਸ ਨਿਰੀਖਣ ਦੌਰਾਨ ਵੇਖਿਆ ਕਿ ਧਰਤੀ ਹੇਠ ਪੈਟਰੋਲ ਦੇ ਵੱਡੇ ਵੱਡੇ ਡਰੰਮ ਦਬਾਏ ਜਾ ਰਹੇ ਹਨ ਤੇ ਨਿਰਮਾਣ ਦਾ ਕਾਰਜ ਚੱਲ ਰਿਹਾ ਹੈ।ਇਸ ਨੂੰ ਲੈ ਕੇ ਸੱਟਾ ਚੌਕ ਦੇ ਵਿੱਚ ਜਾ ਕੇ ਵੇਖਿਆ ਕਿ ਪੈਟਰੋਲ ਪੰਪ ਨਵਾਂ ਜੋ ਕਿ ਲਗਾਇਆ ਜਾ ਰਿਹਾ ਹੈ ਜਿਸ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ ਅਤੇ ਲੁਧਿਆਣਾ ਪਟਿਆਲਾ ਮੁੱਖ ਮਾਰਗ ਤੇ ਇੰਡੀਅਨ ਆਇਲ ਦਾ ਪੈਟਰੋਲ ਪੰਪ ਜਿਥੇ ਵੇਖਿਆ ਜਾ ਕੇ ਕਿ ਇੱਥੇ ਪੈਟਰੋਲ ਪੰਪ ਉੱਪਰ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਸਨ ਜਿਨ੍ਹਾਂ ਵਿੱਚ ਪੀਣ ਵਾਲੇ ਠੰਢੇ ਪਾਣੀ ਤੋਂ ਲੈ ਕੇ ਬਾਥਰੂਮਾਂ ਅਤੇ ਅੱਗ ਬੁਝਾਉਣ ਵਾਲੇ ਯੰਤਰ ਠੀਕ ਠਾਕ ਕੰਮ ਕਰ ਰਹੇ ਸਨ।