ਮਲੇਰਕੋਟਲਾ: ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕੇ ਕਲੱਬ ਚੌਕ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਚਾਹ ਦੀ ਦੁਕਾਨ ਦੇ ਨੇੜੇ ਤੋਂ ਇੱਕ ਵਿਅਕਤੀ ਦੀ ਗਲੀ ਸੜੀ ਲਾਸ਼ ਬਰਾਮਦ ਹੋਈ। ਲਾਸ਼ ਮਿਲਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਜਿਸ ਮਗਰੋਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ।
ਮਲੇਰਕੋਟਲਾ 'ਚ ਭੀੜ ਭਾੜ ਵਾਲੀ ਥਾਂ ਤੋਂ ਮਿਲੀ ਲਾਸ਼ - ਮਿਲੀ ਲਾਸ਼
ਮਲੇਰਕੋਟਲਾ ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕੇ ਕਲੱਬ ਚੌਕ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਚਾਹ ਦੀ ਦੁਕਾਨ ਦੇ ਨੇੜੇ ਤੋਂ ਇੱਕ ਵਿਅਕਤੀ ਦੀ ਗਲੀ ਸੜੀ ਲਾਸ਼ ਬਰਾਮਦ ਹੋਈ। ਲਾਸ਼ ਮਿਲਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਜਿਸ ਮਗਰੋਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ।
ਫਿਲਹਾਲ ਲਾਸ਼ ਦੀ ਪਛਾਣ ਨਹੀਂ ਹੋ ਸਕੀ ਅਤੇ ਲਾਸ਼ ਕਾਫੀ ਹੱਦ ਤੱਕ ਸੜ ਚੁੱਕੀ ਹੈ। ਸ਼ਹਿਰ ਦਾ ਇਹ ਇਲਾਕਾ ਕਾਫੀ ਗਹਿਮਾ ਗਹਿਮੀ ਵਾਲਾ ਹੈ ਅਤੇ ਇੱਥੇ ਦਿਨ ਰਾਤ ਚਾਹ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿੰਦੀਆਂ ਹਨ। ਆਮ ਤੌਰ 'ਤੇ ਦਿਨ ਰਾਤ ਇੱਥੇ ਲੋਕਾਂ ਦੀ ਆਵਾਜਾਈ ਰਹਿੰਦੀ ਹੈ।
ਮੌਕੇ 'ਤੇ ਆਪਣੀ ਪਾਰਟੀ ਸਮੇਤ ਪਹੁੰਚੇ ਮਲੇਰਕੋਟਲਾ ਦੇ ਡੀਐੱਸਪੀ ਪਵਨਜੀਤ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲਾਸ਼ ਕਾਫੀ ਹੱਦ ਤੱਕ ਸੜ ਚੁੱਕੀ ਹੈ ਅਤੇ ਇਸ ਬਾਰੇ ਮੁੱਢਲੀ ਜਾਂਚ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਇਸ ਪਛਾਣ ਅਤੇ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਟਰਮ ਦੀ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।