ਪੰਜਾਬ

punjab

ETV Bharat / state

ਮਲੇਰਕੋਟਲਾ ’ਚ ਸਿੱਖ ਨੌਜਵਾਨਾਂ ਨੇ ਲਗਾਇਆ ਖ਼ੂਨਦਾਨ ਕੈਂਪ - ਰਮਜ਼ਾਨ ਦੇ ਮਹੀਨੇ

ਸਿੱਖ ਸਮੁਦਾਇ ਦੇ ਲੋਕਾਂ ਵੱਲੋਂ ਮਲੇਰਕੋਟਲਾ ’ਚ ਰਮਜ਼ਾਨ ਦੇ ਮਹੀਨੇ ਦੇ ਚਲਦਿਆਂ ਖੂਨ ਦੀ ਕਮੀ ਨੂੰ ਪੂਰਾ ਕਰਨ ਦੇ ਮਕਸਦ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ।

ਖ਼ੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕਰਦੇ ਹੋਏ
ਖ਼ੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕਰਦੇ ਹੋਏ

By

Published : May 3, 2021, 7:50 PM IST

ਸੰਗਰੂਰ:ਮੁਸਲਿਮ ਭਾਈਚਾਰੇ ਦਾ ਬੇਹੱਦ ਪਵਿੱਤਰ ਮੰਨਿਆ ਜਾਣ ਵਾਲਾ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਅਤੇ ਜੇਕਰ ਪੰਜਾਬ ਦੇ ਮਲੇਰਕੋਟਲਾ ਦੀ ਗੱਲ ਕਰੀਏ ਤਾਂ ਇੱਥੇ ਜ਼ਿਆਦਾ ਗਿਣਤੀ ਮੁਸਲਿਮ ਭਾਈਚਾਰੇ ਦੀ ਹੋਣ ਕਰਕੇ ਇਸ ਮਹੀਨੇ ਦੇ ਵਿੱਚ ਰੋਜ਼ੇ ਰੱਖਣ ਕਾਰਨ ਕੋਈ ਵੀ ਖ਼ੂਨਦਾਨ ਨਹੀਂ ਕਰਦਾ।

ਖ਼ੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕਰਦੇ ਹੋਏ

ਅੱਜ ਇਸ ਕਰਕੇ ਸਿੱਖ ਸਮੁਦਾਇ ਦੇ ਲੋਕਾਂ ਵੱਲੋਂ ਇਸ ਰਮਜ਼ਾਨ ਦੇ ਮਹੀਨੇ ਦੇ ਚਲਦਿਆਂ ਖੂਨ ਦੀ ਕਮੀ ਨੂੰ ਪੂਰਾ ਕਰਨ ਦੇ ਮਕਸਦ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ।

ਮਲੇਰਕੋਟਲਾ ਦੇ ਆਹਨਖੇੜੀ ਪਿੰਡ ਵਿਖੇ ਵੀ ਨੌਜਵਾਨਾਂ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ ਤਾਂ ਜੋ ਮਲੇਰਕੋਟਲਾ ਸਰਕਾਰੀ ਹਸਪਤਾਲ ਦੀ ਬਲੱਡ ਬੈਂਕ ਦੇ ਵਿਚ ਖ਼ੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।

ਇਸ ਮੌਕੇ ਸੰਸਥਾ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਕਿਹਾ ਕਿ ਆਪਸੀ ਭਾਈਚਾਰਕ ਸਾਂਝ ਬਣਾਉਣ ਦੇ ਮਕਸਦ ਨਾਲ ਤੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਮਕਸਦ ਨਾਲ ਇਹ ਖ਼ੂਨਦਾਨ ਕੈਂਪ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ: ਨਸ਼ੇ ਦੇ ਮਾਮਲੇ 'ਚ ਪੁੱਤ ਦੀ ਗ੍ਰਿਫ਼ਤਾਰੀ ਨੂੰ ਲੰਗਾਹ ਨੇ ਦੱਸਿਆ ਸਾਜਿਸ਼


ABOUT THE AUTHOR

...view details