ਸੰਗਰੂਰ:ਆਮਆਦਮੀ ਪਾਰਟੀ ਦੇ ਵਿਧਾਇਕ (Aam Aadmi Party MLA) ਨੂੰ ਫੋਨ ’ਤੇ ਧਮਕੀ ਦੇਣ ਵਾਲੇ ਇੱਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ (Arrested) ਕੀਤਾ ਹੈ। ਦਰਅਸਲ ਇਸ ਵਿਅਕਤੀ ਵੱਲੋਂ ਲਹਿਰਾਗਾਗਾ ਆਮ ਆਦਮੀ ਪਾਰਟੀ ਦੇ ਵਿਧਾਇਕ (Lehiragaga Aam Aadmi Party MLA) ਐਡਵੋਕੇਟ ਬਰਿੰਦਰ ਗੋਇਨ ਨੂੰ ਫੋਨ ਕਰਕੇ ਜਿੱਥੇ ਧਮਕੀ ਦਿੱਤੀ ਗਈ ਸੀ।
ਉੱਥੇ ਹੀ ਇਸ ਮੁਲਜ਼ਮ ਨੇ ਇਤਰਾਜ਼ ਯੋਗ ਭਾਸ਼ਾ ਦੀ ਵੀ ਵਰਤੋਂ ਕੀਤੀ ਸੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਲਹਿਰਾ ਮਨੋਜ ਗੋਰਸੀ ਨੇ ਦੱਸਿਆ ਕਿ 3 ਅਪ੍ਰੈਲ ਦੀ ਰਾਤ ਨੂੰ ਵਿਧਾਇਕ ਵਰਿੰਦਰ ਗੋਇਲ ਦੇ ਮੋਬਾਇਲ ’ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਅਪਸ਼ਬਦ ਬੋਲੇ ਗਏ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸ.ਐੱਸ.ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ (SSP Sangrur Mandeep Singh Sidhu) ਦੇ ਦਿਸ਼ਾ ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਰਿਤੇਸ਼ ਕੁਮਾਰ ਨਾਮਕ ਇਕ ਵਿਅਕਤੀ ਨੂੰ ਸੰਗਰੂਰ ਤੋਂ ਕਾਬੂ ਕੀਤਾ ਗਿਆ ਹੈ, ਇਸੇ ਨੇ ਵਿਧਾਇਕ ਬਰਿੰਦਰ ਗੋਇਲ ਨੂੰ ਫ਼ੋਨ ਕਰਕੇ ਧਮਕੀ ਦਿੱਤੀ ਸੀ। ਡੀ.ਐੱਸ.ਪੀ. ਮਨੋਜ ਗੋਰਸੀ (DSP Manoj Gorsi) ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਨੇ ਉਸ ਰਾਤ ਕਈ ਹੋਰ ਵਿਅਕਤੀਆਂ ਨੂੰ ਵੀ ਫੋਨ ਕੀਤੇ ਸਨ।