ਪੰਜਾਬ

punjab

ETV Bharat / state

ਨਹਿਰ 'ਚ ਡਿੱਗੀ ਕਾਰ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

ਨਹਿਰ ਦੀ ਪਟੜੀ ਤੇ ਆ ਰਹੀ ਕਾਰ ਅਚਾਨਕ ਮਲੇਰਕੋਟਲਾ ਦੇ ਮਾਹੋਰਾਣਾ ਨੇ ਨੇੜੇ ਸਲਿੱਪ ਹੋਣ ਨਾਲ ਨਹਿਰ ਵਿੱਚ ਡਿੱਗ ਗਈ, ਜਿਸ ਵਿਚ ਪਤੀ-ਪਤਨੀ ਤੋਂ ਇਲਾਵਾ ਦੋ ਬੱਚੇ ਸਵਾਰ ਸਨ।

ਨਹਿਰ 'ਚ ਡਿੱਗੀ ਕਾਰ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਨਹਿਰ 'ਚ ਡਿੱਗੀ ਕਾਰ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

By

Published : Sep 22, 2021, 3:25 PM IST

ਮਲੇਰਕੋਟਲਾ: ਮਲੇਰਕੋਟਲਾ(Malerkotla) ਦੇ ਨੇੜਲੇ ਪਿੰਡ ਮਾਹੋਰਾਣਾ(Village Mahorana) ਵਿਖੇ ਬੀਤੀ ਰਾਤ ਪਿੰਡ ਲੱਛਾਬੱਦੀ (ਪਿੰਡ ਲੱਛਾਬੱਦੀ) ਤੋਂ ਨਹਿਰ ਦੀ ਪਟੜੀ 'ਤੇ ਆ ਰਹੀ ਕਾਰ ਅਚਾਨਕ ਮਾਹੋਰਾਣਾ ਨੇ ਨੇੜੇਨਹਿਰ ਵਿੱਚ ਡਿੱਗੀ। ਜਿਸ ਵਿਚ ਪਤੀ-ਪਤਨੀ ਤੋਂ ਇਲਾਵਾ ਦੋ ਬੱਚੇ ਸਵਾਰ ਸਨ।

ਜਿਨ੍ਹਾਂ ਨੂੰ ਪੰਜਾਬ ਪੁਲਿਸ(punjab police) ਦੇ ਮੁਲਾਜ਼ਮ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਨਹਿਰ ਵਿੱਚ ਛਾਲ ਮਾਰਕੇ ਸਹੀ ਸਲਾਮਤ ਬਾਹਰ ਕੱਢਿਆ। ਕਾਰ ਚਾਲਕ ਦੀ ਪਤਨੀ ਜੱਸੀ ਨੇ ਦੱਸਿਆ ਕਿ ਪੁਰਾਣੀ ਕਾਰ ਖ਼ਰੀਦਣ ਦੀ ਖ਼ੁਸ਼ੀ ਵਿੱਚ ਉਹ ਆਪਣੇ ਪਤੀ ਅਤੇ ਭਤੀਜੇ ਤੇ ਭਾਣਜੇ ਨਾਲ ਆਪਣੀ ਭੈਣ ਨੂੰ ਮਿਠਾਈ ਦਾ ਡੱਬਾ ਦੇ ਕੇ ਲੱਛਾਬੱਦੀ ਤੋਂ ਵਾਪਸ ਆਪਣੇ ਪਿੰਡ ਹਰੀਗੜ੍ਹ ਨੂੰ ਜਾ ਰਹੇ ਸੀ। ਕਿ ਅਚਾਨਕ ਮਾਹੋਰਾਣਾ ਨੇੜੇ ਸੜਕ ਵਿਚਾਲੇ ਦਰੱਖ਼ਤ ਹੋਣ ਕਾਰਨ ਨਹਿਰ ਦੀ ਪਟੜੀ ਤੋਂ ਗੁਜ਼ਰਦੇ ਹੋਏ ਕਾਰ ਨਹਿਰ ਵਿਚ ਜਾ ਡਿੱਗੀ।

ਨਹਿਰ 'ਚ ਡਿੱਗੀ ਕਾਰ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

ਜਿਸ ਨੂੰ ਉਸ ਦਾ ਪਤੀ ਅੱਲ੍ਹਾ ਰਾਖਾ ਚਲਾ ਰਿਹਾ ਸੀ, ਉਸਨੇ ਦੱਸਿਆ ਕਿ ਕਾਰ ਪਾਣੀ ਵਿੱਚ ਡਿੱਗਣ ਨਾਲ ਲਾਕ ਹੋਈਆਂ ਟਾਕੀਆਂ ਨੂੰ ਉਸ ਦੇ ਭਾਣਜੇ ਪ੍ਰਿੰਸ ਨੇ ਬੜੀ ਹੀ ਮੁਸ਼ਕਲ ਨਾਲ ਖੋਲ੍ਹਿਆ। ਪਾਣੀ ਵਿੱਚ ਰੁੜ੍ਹਦੇ ਸਮੇਂ ਸਾਡਾ ਚੀਕ ਚੰਘਿਆੜਾ ਸੁਣ ਆਖਿਰਕਾਰ ਪੁਲਿਸ ਮੁਲਾਜ਼ਮ ਗੁਰਨਾਮ ਸਿੰਘ ਨੇ ਆਪਣੀ ਜਾਨ ਜੋਖ਼ਮ ਵਿੱਚ ਪਾ ਨਹਿਰ ਵਿੱਚ ਛਾਲ ਮਾਰ ਕੇ ਸਾਨੂੰ ਨਹਿਰ ਚੋਂ ਬਾਹਰ ਕੱਢ ਕੇ ਸਾਡੀ ਜਾਨ ਬਚਾਈ।

ਆਰਜ਼ੀ ਤੌਰ ਤੇ ਅੰਮ੍ਰਿਤਸਰ(AMRITSAR) ਤੋਂ ਡਿਊਟੀ ਤੇ ਮਾਹੋਰਾਣਾ ਆਏ ਪੁਲਿਸ ਮੁਲਾਜ਼ਮ ਗੁਰਨਾਮ ਸਿੰਘ(gurnam singh) ਨੇ ਦੱਸਿਆ ਕਿ ਰਾਤ ਵੇਲੇ ਜਦੋਂ ਉਹ ਡਿਊਟੀ ਤੇ ਤੈਨਾਤ ਸੀ ਤਾਂ ਉਸਨੇ ਰੋਣ ਕੁਰਲਾਉਣ ਦੀ ਆਵਾਜ਼ ਸੁਣੀ ਤਾਂ ਜਾ ਕੇ ਦੇਖਿਆ ਕੁਝ ਲੋਕ ਪਾਣੀ ਵਿੱਚ ਰੁੜ੍ਹ ਰਹੇ ਸੀ।

ਜਿਨ੍ਹਾਂ ਨੂੰ ਮੈਂ ਇਨਸਾਨੀਅਤ ਨਾਤੇ ਨਹਿਰ ਚ ਛਾਲ ਮਾਰ ਕੇ ਸਹੀ ਸਲਾਮਤ ਬਾਹਰ ਕੱਢ ਲਿਆਂਦਾ। ਨਹਿਰ ਵਿੱਚੋਂ ਜੇ.ਸੀ.ਬੀ ਦੀ ਮਦਦ ਨਾਲ ਕਾਰ ਕੱਢਣ ਮੌਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਸੜਕ ਵਿਚਾਲੇ ਦਰੱਖਤ ਹੋਣ ਕਾਰਨ ਅਕਸਰ ਹੀ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਹਨ, ਅਤੇ ਕਈ ਰਾਹਗੀਰ ਤਾਂ ਆਪਣੀ ਜਾਨ ਵੀ ਗੁਆ ਚੁੱਕੇ ਹਨ, ਪਰ ਸਬੰਧਤ ਮਹਿਕਮਾ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
ਇਹ ਵੀ ਪੜ੍ਹੋ:ਹੈਲੀਕਾਪਟਰ ਹਾਦਸੇ ‘ਚ ਜਖਮੀ ਪਾਇਲਟਾਂ ਨੇ ਦਮ ਤੋੜਿਆ

ABOUT THE AUTHOR

...view details