ਪੰਜਾਬ

punjab

ETV Bharat / state

ਭਗਵੰਤ ਮਾਨ ਦੀ ਧੂਰੀ ਰੈਲੀ 'ਤੇ ਚੱਲੀਆਂ 200 ਸਰਕਾਰੀ ਬੱਸਾਂ - ਮੁੱਖ ਮੰਤਰੀ ਭਗਵੰਤ ਮਾਨ

ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਜ਼ਿਲੇ੍ ਸੰਗਰੂਰ ਦੇ ਹਲਕਾ ਧੂਰੀ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ । ਜਿਸ 'ਚ ਸਰਕਾਰੀ ਬੱਸਾਂ ਦੀ ਖ਼ੂਬ ਵਰਤੋਂ ਹੋ ਰਹੀ ਹੈ।

200 government buses ran on Bhagwant Mann's 'Dhuri Rally'
ਭਗਵੰਤ ਮਾਨ ਦੀ ਧੂਰੀ ਰੈਲੀ 'ਤੇ ਚੱਲੀਆਂ 200 ਸਰਕਾਰੀ ਬੱਸਾਂ

By ETV Bharat Punjabi Team

Published : Nov 26, 2023, 9:44 PM IST

ਭਗਵੰਤ ਮਾਨ ਦੀ ਧੂਰੀ ਰੈਲੀ 'ਤੇ ਚੱਲੀਆਂ 200 ਸਰਕਾਰੀ ਬੱਸਾਂ

ਸੰਗਰੂਰ: ਸਰਕਾਰੀ ਬੱਸਾਂ ਨੂੰ ਆਮ ਜਨਤਾ ਲਈ ਚਲਾਇਆ ਜਾਂਦਾ ਹੈ। ਹਰ ਸਰਕਾਰ ਵੱਲੋਂ ਆਮ ਲੋਕਾਂ ਦੀ ਸਹੂਲਤ ਨੂੰ ਵੇਖਦੇ ਹੋਏ ਅਤੇ ਖਾਸਕਰ ਉਦੋਂ ਜਦੋਂ ਪੰਜਾਬ 'ਚ ਇੱਕ ਪਾਸੇ ਗੋਪਾਲ ਮੋਚਨੇ ਮੇਲੇ 'ਤੇ ਸੰਗਤਾਂ ਵੱਲੋਂ ਜਾਣਾ ਹੋਵੇ ਤਾਂ ਦੂਸਰੇ ਪਾਸੇ ਬਾਬੇ ਨਾਨਕ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਵੱਲੋਂ ਜਿੱਥੇ ਸ੍ਰੀ ਦਰਬਾਰ ਸਾਹਿਬ ਸਣੇ ਹੋਰ ਵੱਖ-ਵੱਖ ਗੁਰਦੁਆਰਾ ਸਾਹਿਬ ਜਾ ਕੇ ਦਰਸ਼ਨ ਕੀਤੇ ਜਾਣੇ ਹਨ।ਇਸੇ ਦੇ ਨਾਲ ਹੀ ਪੰਜਾਬ 'ਚ ਚੋਣਾਂ ਦਾ ਮੇਲਾ ਵੀ ਆਏ ਦਿਨ ਅੱਗੇ ਵੱਧ ਰਿਹਾ ਹੈ। ਜਿਸ ਨੂੰ ਵੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਪਣੇ ਜ਼ਿਲ੍ਹੇ ਸੰਗਰੂਰ ਦੇ ਹਲਕਾ ਧੂਰੀ 'ਚ ਰੈਲੀ ਰੱਖੀ ਗਈ ਹੈ।

ਸਰਕਾਰੀ ਰੈਲੀ, ਸਰਕਾਰੀ ਬੱਸਾਂ: ਧੂਰੀ 'ਚ ਮੁੱਖ ਮੰਤਰੀ ਦੀ ਰੈਲੀ ਲਈ ਤਿਆਰੀਆਂ ਪੂਰੇ ਜ਼ੋਰਾਂ 'ਤੇ ਕੀਤੀਆਂ ਜਾ ਰਹੀਆਂ ਨੇ, ਇਸੇ ਕਾਰਨ ਤਾਂ ਆਮ ਜਨਤਾ ਅਤੇ ਸ਼ਰਧਾਲੂਆਂ ਦੀ ਫਿਕਰ ਨਾ ਕਰਦੇ ਹੋਏ ਸਰਕਾਰ ਵੱਲੋਂ ਪੂਰੇ ਪੰਜਾਬ ਚੋਂ ਤਕਰੀਬਨ 200 ਬੱਸਾਂ ਧੂਰੀ ਰੈਲੀ 'ਤੇ ਜਾਣ ਲਈ ਤਿਆਰ ਹਨ। ਜੇਕਰ ਸਿਰਫ਼ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਪੀਆਰਟੀਸੀ ਦੇ ਡੀਪੂ 'ਚ ਮਹਿਜ਼ 125 ਸਰਕਾਰੀ ਬੱਸਾਂ ਨੇ ਜਿੰਨ੍ਹਾਂ ਚੋਂ 90 ਬੱਸਾਂ ਤਾਂ ਮੁੱਖ ਮੰਤਰੀ ਦੀ ਰੈਲੀ 'ਤੇ ਜਾਣਗੀ। ਆਮ ਲੋਕਾਂ ਨੂੰ ਇੰਨ੍ਹਾਂ ਬੱਸਾਂ ਦੇ ਰੈਲੀ 'ਚ ਜਾਣ ਨਾਲ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਨਾਲ ਮੱੁਖ ਮੰਤਰੀ ਭਗਵੰਤ ਮਾਨ, ਮੰਤਰੀਆਂ ਅਤੇ ਵਿਧਾਇਕਾਂ ਨੂੰ ਕੋਈ ਫ਼ਰਕ ਨਹੀਂ ਪਵੇਗਾ ਕਿਉਂਕਿ ਉਨ੍ਹਾਂ ਵੱਲੋਂ ਕਿਹੜਾ ਸਰਕਾਰੀ ਬੱਸਾਂ 'ਚ ਸਫ਼ਰ ਕੀਤਾ ਜਾਂਦਾ ਹੈ।

ਪੀਆਰਟੀਸੀ ਨੂੰ ਲੈ ਕੇ ਵੱਡੇ ਖੁਲਾਸੇ:ਇੱਕ ਪਾਸੇ ਤਾਂ ਸਰਕਾਰ ਵੱਲੋਂ ਹਰ ਵਿਭਾਗ 'ਚ ਇਮਾਨਦਾਰੀ, ਵਿਭਾਗ ਨੂੰ ਲਾਭ ਪਹੁੰਚਾਉਣਾ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀ ਨੇ ਪਰ ਇਸ ਦੇ ਦੂਜੇ ਪਾਸੇ ਸਰਕਾਰੀ ਵਿਭਾਗ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਤਾਂ ਬਾਕੀ ਸਰਕਾਰਾਂ ਨਾਲੋਂ ਵੀ 2 ਕਦਮ ਅੱਗੇ ਲੰਘ ਚੁੱਕੀ ਹੈ। ਸੰਗਰੂਰ ਪੀਆਰਟੀਸੀ ਡਿਪੂ ਦੇ ਅੱਡਾ ਇੰਚਾਰਜ ਨੇ ਆਖਿਆ ਕਿ ਸਰਕਾਰ ਨੇ ਪਹਿਲਾਂ ਆਪਣੇ ਵਿਰੋਧੀਆਂ 'ਤੇ ਬੱਸਾਂ ਨੂੰ ਲੈ ਕੇ ਤੰਜ ਕੱਸਦੀ ਸੀ ਪਰ ਹੁਣ 'ਆਪ' ਵੱਲੋਂ ਵੀ ਨਿੱਜੀ ਰੈਲੀ 'ਚ ਸਰਕਾਰੀ ਬੱਸਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਸ਼ਾਇਦ ਭਗਵੰਤ ਮਾਨ ਹੁਣ ਭੁੱਲ ਗਏ ਹਨ ਕਿ ਇਹ ਉਹੀ ਪੰਜਾਬ ਦੀ ਜਨਤਾ ਹੈ ਜੋ ਵਿਰੋਧੀ ਪਾਰਟੀਆਂ ਦੇ ਸਮੇਂ ਪੰਜਾਬ ਵਿੱਚ ਰਹਿੰਦੀ ਸੀ ਅਤੇ ਇਹਨਾਂ ਨੂੰ ਉਸੇ ਤਰ੍ਹਾਂ ਹੀ ਖੱਜਲ ਖੁਆਰ ਹੋਣਾ ਪੈਂਦਾ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਜੇਕਰ ਉਹਨਾਂ ਨੇ ਆਪਣੀ ਅਜਿਹੀਆਂ ਨਿਜੀ ਰੈਲੀਆਂ ਕਰਨੀਆਂ ਹਨ ਤਾਂ ਪ੍ਰਾਈਵੇਟ ਬੱਸਾਂ ਬੁੱਕ ਕਰਵਾਉਣ ਤਾਂ ਜੋ ਆਮ ਜਨਤਾ ਦੀ ਖੱਜਲ ਖਵਾਰੀ ਨਾ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਬਹੁਤ ਹੀ ਚਲਾਕੀ ਨਾਲ ਕਾਰਪੋਰੇਟ ਘਰਾਣਿਆਂ ਦੀ ਬੱਸਾਂ ਨੂੰ ਪੀਆਰਟੀਸੀ 'ਚ ਮਿਿਲਆ ਜਾ ਰਿਹਾ ਹੈ।

ABOUT THE AUTHOR

...view details