ਬੋਰਵੈਲ 'ਚ ਡਿੱਗਿਆ 2 ਸਾਲਾ ਬੱਚਾ, ਬਚਾਅ ਕਾਰਜ ਜਾਰੀ
ਸੰਗਰੂਰ ਦੇ ਪਿੰਡ ਭਗਵਾਨਪੁਰ 'ਚ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਿਸ ਵੇਲੇ 2 ਸਾਲਾ ਬੱਚਾ ਖੇਤਾਂ 'ਚ ਬਣੇ ਬੋਰਵੈਲ 'ਚ ਡਿੱਗ ਗਿਆ।
ਫ਼ੋਟੋ
ਸੰਗਰੂਰ: ਇਥੋਂ ਦੇ ਪਿੰਡ ਭਗਵਾਨਪੁਰ ਵਿੱਚ 2 ਸਾਲਾ ਬੱਚਾ ਫ਼ਤਿਹਵੀਰ ਖੇਤਾਂ 'ਚ ਬਣੇ 200 ਫ਼ੁੱਟ ਡੂੰਘੇ ਬੋਰਵੈਲ ਵਿੱਚ ਡਿੱਗ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।