ਕੁਰਾਲੀ: ਬੀਤੇ ਦਿਨੀਂ ਸਥਾਨਕ ਸ਼ਹਿਰ ਦੀ ਰੇਲਵੇ ਲਾਈਨ ਨੂੰ ਪਾਰ ਕਰ ਰਹੀਆਂ 2 ਮਾਲਗੱਡੀਆਂ ਦੇ ਪਟੜੀ ਤੋਂ ਹੇਠਾਂ ਉਤਰ ਗਈਆਂ। ਦਸੱਣਯੋਗ ਹੈ ਕਿ ਇਨ੍ਹਾਂ ਮਾਲਗਡੀਆਂ ਦੇ ਡੱਬੇ ਪਟਰੀ ਤੋਂ ਹੇਠਾਂ ਉੱਤਰ ਗਏ ਸੀ ਜਿਸ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ। ਪਰ ਇਸ ਨਾਲ ਕਾਫੀ ਬਚਾ ਹੋ ਗਿਆ ਹੈ। ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ।
ਦੱਸ ਦਈਏ ਕਿ ਰੋਜ਼ਾਨਾ ਇਸ ਪਟੜੀ ਤੋਂ ਤੇਜ਼ ਰਫ਼ਤਾਰ ਵਾਲੀਆਂ ਗੱਡੀਆਂ ਨਿਕਲਦੀਆਂ ਸਨ ਪਰ ਕਦੇ ਇਸ ਤਰ੍ਹਾਂ ਦਾ ਹਾਦਸਾ ਨਹੀਂ ਵਾਪਰਿਆ ਸੀ। ਮੌਸਮ 'ਚ ਹੋ ਰਹੇ ਬਦਲਾਅ ਦੇ ਕਾਰਨ ਆਵਾਜ਼ਾਈ 'ਚ ਕਾਫੀ ਜਿਆਦਾ ਮੁਸ਼ਕਲ ਹੋ ਰਹੀ ਹੈ। ਕਈ ਟ੍ਰੇਨਾਂ ਲੇਟ ਹੋ ਰਹੀਆਂ ਹਨ। ਧੁੰਦਾਂ ਦੇ ਵੱਧਣ ਨਾਲ ਰਸਤਾ ਸਾਫ਼ ਤਰੀਕੇ ਨਾਲ ਨਜ਼ਰ ਨਹੀਂ ਆਉਂਦਾ। ਜਿਸ ਨਾਲ ਇਸ ਤਰ੍ਹਾਂ ਦੇ ਹਾਦਸੇ ਹੋ ਰਹੇ ਹਨ।