ਪੰਜਾਬ

punjab

ETV Bharat / state

'ਰੋਟਾਵੀਈਰਸ ਟੀਕਾਕਰਨ' ਲਾਂਚ, ਬੱਚਿਆਂ ਦਾ ਡਾਈਰੀਆ ਤੋਂ ਕਰੇਗਾ ਬਚਾਅ - ਕਮਿਊਨਿਟੀ ਸਿਹਤ ਕੇਂਦਰ

ਪੰਜਾਬ ਸਰਕਾਰ ਨੇ ਛੋਟੇ ਬੱਚਿਆਂ ਨੂੰ ਹੋਣ ਵਾਲੇ ਡਾਈਰੀਆ ਦੇ ਮਾਮਲਿਆਂ 'ਚ ਠੱਲ੍ਹ ਪਾਉਣ ਲਈ ਰੂਟੀਨ ਟੀਕਾਕਰਨ ਪ੍ਰੋਗਰਾਮ ਅਧੀਨ 'ਰੋਟਾਵਾਈਰਸ ਟੀਕਾ' ਲਾਂਚ ਕੀਤਾ।

ਰੋਟਾਵੀਈਰਸ ਟੀਕਾਕਰਨ

By

Published : Aug 8, 2019, 7:52 AM IST

ਮੋਹਾਲੀ: ਰੋਟਾਵਾਈਰਸ ਟੀਕਾ ਲਾਂਚ ਕਰਨ ਸਬੰਧੀ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਰੋਟਾਵਾਈਰਸ ਇੱਕ ਬਿਮਾਰੀ ਹੈ ਜੋ ਦੇਸ਼ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹੋ ਜਾਂਦੀ ਹੈ। ਇਹ ਬੀਮਾਰੀ 30-40 ਫੀਸਦੀ ਮੌਤਾਂ ਦਾ ਕਾਰਨ ਵੀ ਬਣਦੀ ਹੈ ਜਿਸ ਵਿਚੋਂ 50 ਫੀਸਦੀ ਮੌਤਾਂ 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਰਿਕਾਰਡ ਕੀਤੀਆਂ ਗਈਆਂ ਹਨ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਧਾਰਾ 370 ਖ਼ਤਮ ਹੋਣ ਤੋਂ ਬਾਅਦ ਪਾਕਿ ਨੇ ਭਾਰਤ ਨਾਲ ਰੋਕਿਆ ਦੋ ਪੱਖੀ ਵਪਾਰ

ਰੋਟਾਵਾਈਰਸ ਟੀਕੇ ਵਾਰੇ ਜਾਣਕਾਰੀ ਦਿੰਦਿਆਂ ਮੋਹਾਲੀ ਦੇ ਸਿਵਲ ਸਰਜਨ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਟੀਕਾਕਰਨ ਬੱਚਿਆ ਦੀ ਮ੍ਰਿਤਕ ਦਰ ਨੂੰ ਘਟਾਉਣ ਵਿੱਚ ਸਹਾਇਤਾ ਕਰੇਗਾ। ਉਨ੍ਹਾਂ ਦੱਸਿਆ ਕਿ ਇਹ ਟੀਕਾਕਰਨ ਉਹ ਆਪਣੇ ਰੂਟੀਨ ਪ੍ਰੋਗਰਾਮ ਦਾ ਹਿੱਸਾ ਬਣਾਉਣਗੇ ਅਤੇ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਵਾਂਗ ਰੋਟਾਵਾਈਰਸ ਦੀਆਂ 5 ਬੂੰਦਾਂ ਪਿਲਾਈਆਂ ਜਾਣਗੀਆਂ।

ਸਿਹਤ ਮੰਤਰੀ ਬਲਬੀਰ ਸਿੱਧੂ ਨੇ ਮੋਹਾਲੀ ਸ਼ਹਿਰ ਦੀਆਂ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ 3 ਕਮਿਊਨਿਟੀ ਸਿਹਤ ਕੇਂਦਰ ਸਥਾਪਤ ਕਰਨ ਦਾ ਐਲਾਨ ਵੀ ਕੀਤਾ ਹੈ।

ਇਹ ਵੀ ਪੜ੍ਹੋ: ਸੁਸ਼ਮਾ ਸਵਰਾਜ ਦਾ ਪੰਜਾਬ ਯੂਨੀਵਰਸਿਟੀ ਨਾਲ ਹੈ ਡੂੰਘਾ ਸਬੰਧ

ABOUT THE AUTHOR

...view details