ਮੋਹਾਲੀ: ਕੁਰਾਲੀ ਵਿਖੇ ਕਿਸਾਨੀ ਅੰਦੋਲਨ 'ਚ ਸ਼ਾਮਿਲ ਇੱਕ ਹੋਰ ਕਿਸਾਨ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਹਰਿੰਦਰ ਸਿੰਘ ਵਜੋਂ ਹੋਈ ਹੈ। ਖੇਤੀ ਕਾਨੂੰਨਾਂ ਦੇ ਖਿਲਾਫ ਵਿੱਢੇ ਕਿਸਾਨੀ ਸ਼ੰਘਰਸ਼ 'ਚ ਕਿੰਨੇ ਕਿਸਾਨ ਹੱਕੀ ਮੰਗਾਂ ਲਈ ਲੜਦੇ ਸ਼ਹੀਦ ਹੋ ਗਏ ਹਨ।
ਕਿਸਾਨ ਅੰਦੋਲਨ ਵਿੱਚ ਖੈਰਪੁਰ ਦੇ ਕਿਸਾਨ ਦੀ ਹੋਈ ਮੌਤ - ਖੈਰਪੁਰ ਦੇ ਕਿਸਾਨ ਦੀ ਹੋਈ ਮੌਤ
ਕੁਰਾਲੀ ਵਿਖੇ ਕਿਸਾਨੀ ਅੰਦੋਲਨ 'ਚ ਸ਼ਾਮਿਲ ਇੱਕ ਹੋਰ ਕਿਸਾਨ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਹਰਿੰਦਰ ਸਿੰਘ ਵਜੋਂ ਹੋਈ ਹੈ। ਖੇਤੀ ਕਾਨੂੰਨਾਂ ਦੇ ਖਿਲਾਫ ਵਿੱਢੇ ਕਿਸਾਨੀ ਸ਼ੰਘਰਸ਼ 'ਚ ਕਿੰਨੇ ਕਿਸਾਨ ਹੱਕੀ ਮੰਗਾਂ ਲਈ ਲੜਦੇ ਸ਼ਹੀਦ ਹੋ ਗਏ ਹਨ।
ਕਿਸਾਨ ਅੰਦੋਲਨ ਵਿੱਚ ਖੈਰਪੁਰ ਦੇ ਕਿਸਾਨ ਦੀ ਹੋਈ ਮੌਤ
ਸਿੰਘੂ ਬਾਰਡਰ 'ਤੇ ਵਿਗੜੀ ਸੀ ਸਿਹਤ
- ਇਸ ਬਾਰੇ ਜਾਣਕਾਰੀ ਦਿੰਦੇ ਪਿੰਡ ਵਾਸੀ ਨੇ ਦੱਸਿਆ ਕਿ ਸਿੰਘੂ ਬਾਰਡਰ 'ਤੇ ਗਿਆ ਸੀ ਤੇ ਸਿਹਤ ਵਿਗੜਣ ਦੇ ਕਾਰਨ ਉਸ ਨੂੰ ਪ੍ਰਬੰਧਕਾਂ ਨੇ ਵਾਪਿਸ ਭੇਜ ਦਿੱਤਾ ਸੀ। ਉਸਦੀ ਸਿਹਤ ਜਿਆਦਾ ਵਿਗੜਨ ਕਾਰਨ ਕਿਸੇ ਸਮਾਜ ਦਰਦੀ ਨੇ ਉਸਨੂੰ ਬਨੂੰੜ ਦੇ ਹਸਪਤਾਲ ਵਿੱਚ ਦਾਖਿਲ ਕਰਵਾ ਦਿੱਤਾ। ਹਸਪਤਾਲ ਵਿੱਚ ਦੋ ਦਿਨ ਰਹਿਣ ਤੋਂ ਬਾਅਦ ਪਰਿਵਾਰ ਉਸਨੂੰ ਘਰ ਲੈ ਕੇ ਗਿਆ ਪਰ ਉਸਦੀ ਸਿਹਤ ਦੁਬਾਰਾ ਫਿਰ ਵਿਗੜ ਗਈ ਅਤੇ ਉਸਦੀ ਮੌਤ ਹੋ ਗਈ।
- ਇਸੇ ਦੌਰਾਨ ਲੋਕ ਹਿੱਤ ਮਿਸ਼ਨ ਟੋਲ ਪਲਾਜ਼ਾ ਬੜੌਦੀ ਦੇ ਮੈਂਬਰਾਂ ਅਤੇ ਇਲਾਕੇ ਦੀ ਕੰਢੀ ਏਰੀਆ ਸੰਘਰਸ਼ ਕਮੇਟੀ ਦੇ ਆਗੂਆਂ ਨੇ ਇਸ ਕਿਸਾਨ ਦੀ ਅੰਦੋਲਨ ਦੌਰਾਨ ਹੋਈ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਸਰਕਾਰ ਅਤੇ ਜਥੇਬੰਦੀਆਂ ਤੋਂ ਮਦਦ ਦੀ ਮੰਗ ਕੀਤੀ ਹੈ।