ਮੁਹਾਲੀ: ਮੁਹਾਲੀ ਨਗਰ ਨਿਗਮ ਦੀ ਹੱਦ ਵਧਾਉਣ ਤੇ ਹੋਰ ਅਹਿਮ ਮੁੱਦਿਆਂ ਨੂੰ ਲੈਕੇ ਆਜ਼ਦ ਗਰੁੱਪ ਮੁਹਾਲੀ ਦੇ ਕੌਂਸਲਰਾਂ ਵੱਲੋਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਉਨ੍ਹਾਂ ਦੇ ਵੱਲੋਂ ਕਈ ਅਹਿਮ ਫੈਸਲੇ ਲਏ ਗਏ। ਇਸ ਮੀਟਿੰਗ ‘ਚ ਕੌਂਸਲਰਾਂ ਨੇ ਕਿਹਾ ਕਿ ਭਾਵੇਂ ਹੱਦ ਵਧਾਉਂਦੇ ਸਮੇਂ ਕਿਸੇ ਵੀ ਪਿੰਡ ਜਾਂ ਸੈਕਟਰ ਨੂੰ ਸ਼ਾਮਿਲ ਕਰਨਾ ਹੈ ਉਸਨੂੰ ਕਾਨੂੰਨੀ ਤਰੀਕੇ ਨਾਲ ਲਿਆ ਜਾਵੇ ਨਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਸ਼ਾਮਿਲ ਕੀਤਾ ਜਾਵੇ।
ਇਸ ਦੌਰਾਨ ਪਰਵਿੰਦਰ ਸਿੰਘ ਸੋਹਾਣਾ ਨੇ ਦੱਸਿਆ ਕਿ ਉਹ ਪਿੰਡਾਂ ਦੇ ਖ਼ਿਲਾਫ਼ ਨਹੀਂ ਹੈ ਕਿ ਕਿਸੇ ਪਿੰਡ ਨੂੰ ਸ਼ਾਮਿਲ ਕੀਤਾ ਜਾਵੇ ਨਾ ਕੀਤਾ ਜਾਵੇ। ਉਨ੍ਹਾਂ ਦਾ ਕਹਿਣ ਦਾ ਭਾਵ ਇਹ ਹੈ ਕਿ ਪਿੰਡਾਂ ਨੂੰ ਕਾਨੂੰਨੀ ਤਰੀਕੇ ਵਿੱਚ ਲਿਆ ਜਾਵੇ ਤਾਂ ਕਿ ਪਿੰਡਾਂ ਦਾ ਵਿਕਾਸ ਵੀ ਸਹੀ ਤਰੀਕੇ ਨਾਲ ਹੋ ਸਕੇ। ਉਨ੍ਹਾਂ ਕਿਹਾ ਕਿ ਮੌਜੂਦਾ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਉਨ੍ਹਾਂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਜੋ ਕਿ ਮੌਜੂਦਾ ਮੇਅਰ ਹਨ ਉਹ ਲੋਕਾਂ ਨੂੰ ਚੁਣਾਵੀ ਲਾਲੀਪਾਪ ਦੇ ਰਹੇ ਹਨ।