ਮੋਹਾਲੀ:ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ (Assembly elections) ਨੂੰ ਲੈ ਕੇ ਸਾਰੀਆਂ ਪਾਰਟੀਆ ਸਰਗਰਮ ਹਨ।ਆਮ ਆਦਮੀ ਪਾਰਟੀ ਵੱਲੋਂ ਟਿਕਟਾਂ ਦੀ ਵੰਡ (Distribution of tickets) ਕੀਤੀ ਜਾ ਰਹੀ ਹੈ।ਇਸ ਦੌਰਾਨ ਕਈ ਬਗਾਵਤੀ ਸੁਰ ਵੀ ਸ਼ੁਰੂ ਹੋ ਚੁੱਕੇ ਹਨ।ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਯੂਥ ਲੀਡਰ ਗੁਰਤੇਜ ਪਨੂੰ (Youth Leader Gurtej Pannu) ਨੇ ਕੇਜਰੀਵਾਲ ਦੀ ਪਾਲਿਸੀ ਦੇ ਖਿਲਾਫ਼ ਬਗਾਵਤ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਰਵਾਇਤੀ ਪਾਰਟੀਆਂ ਦੇ ਬਦਨਾਮ ਲੋਕ ਪਾਰਟੀ ਵਿੱਚ ਜੁੜ ਰਹੇ ਨੇ ਤੇ ਟਿਕਟਾਂ ਲਈ ਰਹਿਣ ਅਤੇ ਪਾਰਟੀ ਵਿੱਚੋਂ ਇਨ੍ਹਾਂ ਦਾ ਕੋਈ ਯੋਗਦਾਨ ਨਹੀਂ ਹੈ ਇਸ ਚੀਜ਼ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਵੀ ਜਾਗਰੂਕ ਹੋ ਜਾਣਾ ਚਾਹੀਦਾ ਤੇ ਇਸ ਪਾਰਟੀ ਨੂੰ ਆਉਣ ਵਾਲੇ ਟਾਈਮ ਵਿੱਚ ਮੂੰਹਤੋੜ ਜਵਾਬ ਦੇਣਾ ਚਾਹੀਦਾ ਹੈ।
'ਮੋਹਾਲੀ ਤੋਂ ਦਾਅਵੇਦਾਰੀ ਸੀ'
ਪਨੂੰ ਨੇ ਕਿਹਾ ਕਿ ਉਹ ਬਕਾਏ ਦੇ ਤੌਰ ਤੇ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਦਾਅਵੇਦਾਰ ਹਨ ਆਪ ਪਾਰਟੀ ਦੇ ਤੇ ਉਨ੍ਹਾਂ ਨਾਲ ਸ਼ੁਰੂ ਤੋਂ ਉਨ੍ਹਾਂ ਨੂੰ ਕਿਹਾ ਜਾ ਰਿਹਾ ਸੀ ਪਰ ਪਾਰਟੀ ਨੇ ਰਾਤੋ ਰਾਤ ਰਵਾਇਤੀ ਪਾਰਟੀ ਦੇ ਇਕ ਹਾਰੇ ਉਮੀਦਵਾਰ ਨੂੰ ਕੁਲਵੰਤ ਸਿੰਘ ਨੂੰ ਲਿਆ ਕੇ ਪਾਰਟੀ ਵਿੱਚ ਜੁਆਇਨ ਕਰਕੇ ਤੇ ਅਗਲੇ ਦਿਨ ਟਿਕਟ ਦੇ ਦਿੱਤਾ ਜੋ ਕਿ ਪਾਰਟੀ ਦੀ ਪਾਲਿਸੀ ਦੇ ਬਿਲਕੁਲ ਉਲਟ ਹੈ।
'ਪਾਰਟੀ ਲਈ ਦਿਨ-ਰਾਤ ਕੰਮ ਕੀਤਾ'