ਮੋਹਾਲੀ: ਮੋਹਾਲੀ ਸ਼ਹਿਰ ਦੇ ਨਾਲ ਹੀ ਖਰੜ ਦੇ ਸਨੀ ਇਨਕਲੇਵ 'ਚ ਜਲਵਾਯੂ ਟਾਵਰ ਨੇੜੇ ਪੁਲਿਸ ਪਾਰਟੀ ਦੀ ਟੀਮ ਤੇ ਗੈਂਗਸਟਰਾਂ ਵਿਚਕਾਰ ਉਸ ਵੇਲੇ ਮੁਕਾਬਲਾ ਹੋ ਗਿਆ, ਜਦੋਂ ਗੈਂਗਸਟਰਾਂ ਦੀ ਸੂਚਨਾ ਮਿਲਣ 'ਤੇ ਪੁਲਿਸ ਉਨ੍ਹਾਂ ਦੀ ਪੈੜ ਨੱਪ ਰਹੀ ਸੀ। ਸੂਤਰਾਂ ਮੁਤਾਬਕ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਕੇ ਜ਼ਖ਼ਮੀ ਗੈਂਗਸਟਰ ਸਣੇ 5 ਨੂੰ ਕਾਬੂ ਕਰ ਲਿਆ ਹੈ।
ਦੱਸ ਦਈਏ ਕਿ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲੇ ਦੌਰਾਨ ਗੈਂਗਸਟਰ ਜੌਹਨ ਬੁੱਟਰ ਪੈਰ ਵਿੱਚ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਮੁਕਾਬਲੇ ਵਿੱਚ ਜ਼ਖ਼ਮੀ ਹੋਏ ਗੈਂਗਸਟਰ ਨੂੰ ਪਹਿਲਾਂ ਖਰੜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਹਾਲਤ ਨਾਜ਼ੁਕ ਹੋਣ ਕਰਕੇ ਹੁਣ ਪੀਜੀਆਈ ਰੈਫਰ ਕਰ ਦਿੱਤਾ ਹੈ।