ਮੋਹਾਲੀ: ਕੁਰਾਲੀ ਵਿੱਚ ਐਤਵਾਰ ਨੂੰ ਨਾਜਾਇਜ਼ ਕਬਜ਼ੇ ਹਟਾਉਣ ਗਈ ਨਗਰ ਕੌਂਸਲ ਅਤੇ ਦੁਕਾਨਦਾਰਾਂ ਵਿਚਾਲੇ ਹੰਗਾਮਾ ਹੋਣ ਦੀ ਖਬਰ ਸਾਹਮਣੇ ਆਈ ਹੈ।
ਕੁਰਾਲੀ ਦੀ ਸਬਜ਼ੀ ਮੰਡੀ ਵਿੱਚ ਐਤਵਾਰ ਨੂੰ ਜਦੋਂ ਨਗਰ ਕੌਂਸਲ ਨੇ ਨਾਜਾਇਜ਼ ਕਬਜ਼ੇ ਵਾਲੀਆਂ ਦੁਕਾਨਾਂ ਨੂੰ ਹਟਾਉਣਾ ਸ਼ੁਰੂ ਕੀਤਾ ਤਾਂ ਜਾਣਕਾਰੀ ਮਿਲਦਿਆਂ ਦੁਕਾਨਦਾਰ ਉੱਥੇ ਪਹੁੰਚੇ ਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਨਗਰ ਕੌਂਸਲ ਨੇ ਦੁਕਾਨਦਾਰਾਂ ਨੂੰ ਕਬਜ਼ਾ ਹਟਾਉਣ ਲਈ ਬੁੱਧਵਾਰ ਤੱਕ ਸਮਾ ਦੇ ਦਿੱਤਾ ਹੈ। ਇਸ ਮੌਕੇ ਦੁਕਾਨਾਂ ਦੇ ਬਾਹਰ ਰੱਖਿਆ ਹੋਇਆ ਸਮਾਨ ਵੀ ਨਗਰ ਕੌਂਸਲ ਨੇ ਜ਼ਬਤ ਕਰ ਲਿਆ।