ਰੂਪਨਗਰ:ਚਾਈਨਾ ਡੋਰ ਨਾਲ ਅਕਸਰ ਹੀ ਲੋਕਾਂ ਨਾਲ ਵੱਡੇ ਹਾਦਸੇ ਵਾਪਰ ਜਾਂਦੇ ਹਨ ਜਿਸ ਨਾਲ ਕਈ ਲੋਕਾਂ ਨੂੰ ਤਾਉਮਰ ਜ਼ਖ਼ਮ ਝੱਲਣੇ ਪੈਂਦੇ ਹਨ। ਕੁਝ ਅਜਿਹਾ ਹੀ ਮਾਮਲਾ ਰੂਪਨਗਰ ਵਿੱਚ ਸਾਹਮਣੇ ਆਇਆ ਹੈ, ਜਿੱਥੇ 13 ਸਾਲਾ ਬੱਚੇ ਦੀ ਮੌਤ ਦਾ ਕਾਰਨ ਬਣਿਆ ਹੈ। ਅਸਮਾਨ ਵਿਚੋਂ ਉੱਡ ਰਹੀ ਚਾਈਨਾ ਡੋਰ ਗਲੇ ਵਿੱਚ ਲਿਪਟਣ ਦੇ ਨਾਲ ਛੋਟੇ ਬੱਚੇ ਦੀ ਮੌਤ ਹੋ ਗਈ।
ਚਾਈਨਾ ਡੋਰ ਬਣੀ ਮੌਤ ਦਾ ਕਾਰਨ: ਰੂਪਨਗਰ ਦੇ ਨਜ਼ਦੀਕ ਮਾਜਰੀ ਕੋਟਲਾ ਨਿਹੰਗ ਰੋਡ 'ਤੇ ਬੀਤੀ ਸ਼ਾਮ ਚਾਈਨਾ ਡੋਰ (ਪਲਾਸਟਿਕ ਦੀ ਡੋਰ) ਦੀ ਲਪੇਟ ਵਿਚ ਆਉਣ ਨਾਲ ਇਕ 13 ਸਾਲ ਦੇ ਗੁਲਸ਼ਨ ਦਾ ਗਲਾ ਕੱਟ ਗਿਆ। ਗੁਲਸ਼ਨ ਦਾ ਪਰਿਵਾਰ ਦਿਹਾੜੀ-ਡੱਪਾ ਕਰਕੇ ਕਰਦਾ ਹੈ। ਹਾਦਸੇ ਤੋਂ ਬਾਅਦ ਗੁਲਸ਼ਨ ਨੂੰ ਨਿੱਜੀ ਹਸਪਤਾਲ ਰੂਪਨਗਰ ਵਿਖੇ ਲਿਆਂਦਾ ਗਿਆ ਅਤੇ ਪਰ ਹਾਲਾਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਜਿੱਥੇ ਚਾਇਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਗਲੇ ਤੋਂ ਖੂਨ ਜਿਆਦਾ ਵਹਿਣ ਕਾਰਨ ਉਸ ਦੀ ਮੌਤ ਹੋ ਗਈ।