ਰੂਪਨਗਰ: ਸਰਕਾਰੀ ਕਾਲਜਾਂ ਦੇ ਵਿੱਚ ਨਵੀਆਂ ਕਲਾਸਾਂ ਦੇ ਦਾਖ਼ਲੇ ਸ਼ੁਰੂ ਹੋ ਗਏ ਹਨ ਅਤੇ ਕਾਲਜਾਂ ਨੇ ਵਿਦਿਆਰਥੀਆਂ ਤੋਂ ਫ਼ੀਸ ਵਸੂਲੀ ਸ਼ੁਰੂ ਕਰ ਦਿੱਤੀ ਹੈ ਜਿਸ ਦਾ ਵਿਦਿਆਰਥੀ ਵਰਗ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਜੇ ਕਲਾਸਾਂ ਨਹੀਂ ਲੱਗਦੀਆਂ ਤਾਂ ਫ਼ੀਸਾਂ ਕਿਉਂ ਦੇਈਏ: ਵਿਦਿਆਰਥੀ ਰੂਪਨਗਰ ਦੇ ਸਰਕਾਰੀ ਕਾਲਜ ਦੇ ਵਿੱਚ ਨਵੇਂ ਦਾਖ਼ਲੇ ਸ਼ੁਰੂ ਹੋ ਗਏ ਹਨ। ਉਧਰ ਹੀ ਪੁਰਾਣੇ ਵਿਦਿਆਰਥੀਆਂ ਤੋਂ ਵੀ ਕਾਲਜ ਨੇ ਪੂਰੇ ਸਾਲ ਦੀਆਂ ਫ਼ੀਸਾਂ ਲੈਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਇਸ ਦੇ ਵਿਰੋਧ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਖੜ੍ਹੀ ਹੋ ਗਈ ਹੈ।
ਵਿਦਿਆਰਥੀ ਆਗੂਆਂ ਦਾ ਕਹਿਣਾ ਹੈ ਕਿ ਲੌਕਡਾਊਨ ਦੇ ਚੱਲਦੇ ਕਾਲਜ ਲੰਮੇ ਸਮੇਂ ਤੋਂ ਬੰਦ ਹਨ, ਜਦੋਂ ਅਸੀਂ ਕਾਲਜ ਵਿੱਚ ਨਹੀਂ ਆਏ ਤਾਂ ਫਿਰ ਇਹ ਸਾਡੇ ਤੋਂ ਫ਼ੀਸਾਂ ਕਿਉਂ ਵਸੂਲ ਕੀਤੀਆਂ ਜਾ ਰਹੀਆਂ ਹਨ।
ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂਆਂ ਨੇ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਨੂੰ ਸਿੱਖਿਆ ਮੰਤਰੀ ਦੇ ਨਾਂਅ ਮੰਗ ਪੱਤਰ ਵੀ ਦਿੱਤਾ। ਉਨ੍ਹਾਂ ਦੀ ਮੰਗ ਹੈ ਕਿ ਸਾਡੀਆਂ ਸਾਲਾਨਾ ਫ਼ੀਸਾਂ ਪੂਰੀ ਤਰ੍ਹਾਂ ਮਾਫ਼ ਕੀਤੀਆਂ ਜਾਣ ਜਾਂ ਫਿਰ ਦੋ ਕਿਸ਼ਤਾਂ ਦੇ ਵਿੱਚ ਕੇਵਲ ਕੁਝ ਫੰਡ ਹੀ ਲਏ ਜਾਣ।