ਰੂਪਨਗਰ : ਨਗਰ ਕੌਂਸਲ ਦਾ ਕਾਰਜਕਾਲ ਖਤਮ ਹੋ ਚੁੱਕਿਆ ਹੈ । ਨਗਰ ਕੌਂਲਸ ਦੇ ਕਾਰਜਕਾਰ ਦੌਰਾਨ ਸ਼ਹਿਰ ਵਿੱਚ ਹੋਏ ਵਿਕਾਸ ਕਾਰਜਾਂ ਬਾਰੇ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ ਹੈ।
ਰੂਪਨਗਰ : ਨਗਰ ਕੌਂਸਲ ਦੇ ਪ੍ਰਧਾਨ ਦਾ ਕਾਰਜਕਾਲ ਹੋਇਆ ਸਮਾਪਤ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਦੇ ਹੱਲ ਲਈ ਨਵੇਂ ਉਪਕਰਨਾਂ ਦੀ ਖ਼ਰੀਦ ਕੀਤੀ ਹੈ। ਇਸੇ ਨਾਲ ਹੀ ਨਵੇਂ ਕੰਪੋਜ਼ਿਟ ਯੂਨਿਟ ਦਾ ਨਿਰਮਾਣ ਕੀਤਾ ਗਿਆ ਹੈ।
ਉਨ੍ਹਾਂ ਆਪਣੀਆਂ ਪ੍ਰਾਪਤੀ ਗਣਾਉਂਦੇ ਹੋਏ ਦੱਸਿਆ ਕਿ ਸ਼ਹਿਰ ਵਿੱਚ ਨਵੇਂ ਪਖਾਨਿਆਂ ਦਾ ਨਿਰਮਾਣ ਅਤੇ ਮੁਰੰਮਤ ਦਾ ਕੰਮ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪਟਿਆਲਾ ਦੀ ਰਵੀਨਾ ਤੇ ਰਹੀਮਾ ਢਾਬੇ 'ਤੇ ਕੰਮ ਕਰਨ ਨੂੰ ਮਜ਼ਬੂਰ, ਦੋਵੇਂ ਹਨ ਹਾਕੀ ਖਿਡਾਰਨਾਂ
ਸ਼ਹਿਰ ਵਾਸੀਆਂ ਨੂੰ ਸਫਾਈ ਪ੍ਰਤੀ ਜਾਗਰੂਰਕ ਕਰਕੇ ਅਤੇ ਸ਼ਹਿਰ 'ਚ ਚੰਗੇ ਸਫਾਈ ਦੇ ਪ੍ਰਬੰਧ ਕਰਕੇ ਸਵੱਛ ਭਾਰਤ ਅਭਿਆਨ ਦੀ ਗ੍ਰਾਂਟ ਵੀ ਪ੍ਰਤਪ ਕੀਤੀ ਹੈ।
ਰੂਪਨਗਰ : ਨਗਰ ਕੌਂਸਲ ਦੇ ਪ੍ਰਧਾਨ ਦਾ ਕਾਰਜਕਾਲ ਹੋਇਆ ਸਮਾਪਤ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਇਸ ਨੂੰ ਸਹੀ ਕਰਨ ਦੀ ਕੋਸ਼ਸ਼ ਕੀਤੀ ਗਈ ਹੈ। ਪਰ ਮੌਜੂਦਾ ਕਾਂਗਰਸ ਦੀ ਸਕਰਾਰ ਨੇ ਉਨ੍ਹਾਂ ਨੂੰ ਕੋਈ ਵੀ ਗ੍ਰਾਂਟ ਨਹੀਂ ਦਿੱਤੀ ,ਜਿਸ ਕਾਰਨ ਇਸ ਕੰਮ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ।