ਰੂਪਨਗਰ: ਪੰਜਾਬ ਵਿੱਚ ਖੇਡਾਂ ਨੂੰ ਵੱਧਵਾ ਦੇਣ ਲਈ ਸੂਬਾ ਸਰਕਾਰ ਕਈ ਮੁਕਾਬਲੇ ਕਰਾਉਂਦੀ ਰਹਿੰਦੀ ਹੈ। ਇਸੇ ਤਹਿਤ ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਨੇ ਸੰਗਰੂਰ ਵਿਖੇ ਸੀਨੀਅਰ ਪੰਜਾਬ ਰਾਜ ਤੈਰਾਕੀ ਮੁਕਾਬਲਾ ਕਰਵਾਇਆ। ਇਸ ਮੁਕਾਬਲੇ ਵਿੱਚ ਰੂਪਨਗਰ ਦੇ ਤੈਰਾਕਾਂ ਨੇ ਮੱਲਾ ਮਾਰਕੇ ਜ਼ਿਲ੍ਹੇ ਦਾ ਨਾਅ ਰੋਸ਼ਨ ਕੀਤਾ ਹੈ।
ਰੂਪਨਗਰ ਦੇ ਤੈਰਾਕਾਂ ਨੇ ਪੰਜਾਬ ਪੱਧਰ 'ਤੇ ਮਾਰੀਆਂ ਮੱਲਾ
ਤੈਰਾਕਾਂ ਨੇ ਮੁਕਾਬਲੇ ਵਿੱਚ ਚਾਂਦੀ ਤੇ ਕਾਂਸੇ ਦੇ ਪਦਕ ਜਿੱਤੇ। ਤੈਰਾਕਾਂ ਦੇ ਆਗਮਨ 'ਤੇ ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਨੇ ਨਹਿਰੂ ਸਟੇਡੀਅਮ ਦੇ ਤੈਰਾਕੀ ਪੂਲ ਤੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ।
ਇਨ੍ਹਾਂ ਤੈਰਾਕਾਂ ਨੇ ਜਿਤੇ ਤਗਮੇ
- ਤੈਰਾਕ ਅਭਿਸ਼ੇਕ ਕੁਮਾਰ ਰਾਣਾ ਨੇ 200 ਮੀਟਰ ਤੇ 100 ਮੀਟਰ ਬੈਕ ਸਟਰੋਕ ਵਿੱਚ ਦੋ ਚਾਂਦੀ ਦੇ ਤਗਮੇ ਪ੍ਰਾਪਤ ਕੀਤੇ
- ਤੈਰਾਕ ਉਪਦੇਸ਼ ਸਿੰਘ ਨੇ 100 ਮੀਟਰ ਬਟਰਫਲਾਈ ਸਟਰੋਕ 'ਚ ਕਾਂਸੇ ਦਾ ਤਗਮਾ
- ਤੈਰਾਕ ਦਿਸ਼ਾ ਠਾਕੁਰ ਨੇ 50 ਮੀਟਰ ਬਰੈਸ਼ਟ ਸਟਰੋਕ ਵਿਚ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ।
ਤੈਰਾਕਾਂ ਦੇ ਆਗਮਨ 'ਤੇ ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਰੂਪਨਗਰ ਵੱਲੋਂ ਨਹਿਰੂ ਸਟੇਡੀਅਮ ਦੇ ਤੈਰਾਕੀ ਪੂਲ ਤੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਤੈਰਾਕੀ ਐਸੋਸੀਏਸ਼ਨ ਦੇ ਚੇਅਰਮੈਨ ਤੇ ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਆਰ.ਐੱਸ. ਪਰਮਾਰ ਸ਼ਾਮਲ ਹੋਏ। ਉਨ੍ਹਾਂ ਨੇ ਤੈਰਾਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਤਾਂ ਇਸ ਸਾਲ ਦੀ ਸ਼ੁਰੂਆਤ ਹੈ ਤੁਸੀਂ ਚਾਂਦੀ ਅਤੇ ਕਾਸ਼ੇ ਨੂੰ ਸੌਨ ਵਿੱਚ ਬਦਲਨਾ ਹੈ ਅਤੇ ਕੌਂਮੀ ਤੇ ਕੌਂਮਾਨਤਰੀ ਪੱਧਰ 'ਤੇ ਜਿਲ੍ਹੇ ਦਾ ਨਾਂਅ ਰੋਸ਼ਨ ਕਰਨਾ ਹੈ। ਉਨ੍ਹਾਂ ਕਿਹਾ ਕਿ ਰੂਪਨਗਰ ਦੇ ਸਾਰੇ ਤੈਰਾਕਾਂ ਨੂੰ ਵੀ ਵੱਧ ਚੜਕੇ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਹੁਣ ਜਾਗ ਲਗਾ ਦਿੱਤਾ ਹੈ ਅਤੇ ਆਉਣ ਵਾਲੇ ਭਵਿਖ ਵਿਚ ਰੂਪਨਗਰ ਦੇ ਤੈਰਾਕ ਹੋਰ ਵੀ ਵੱਧ ਚੜਕੇ ਮੈਡਲ ਜਿੱਤ ਕੇ ਜ਼ਿਲ੍ਹੇ ਦੀ ਝੋਲੀ ਵਿਚ ਪਾਉਣਗੇ।