ਰੂਪਨਗਰ :ਇਹਨੀ ਦਿਨੀ ਸੂਬੇ ਵਿੱਚ ਵੱਧ ਰਿਹਾ ਅਪਰਾਧ ਲੋਕਾਂ ਦੀਆਂ ਰਾਤਾਂ ਦੀ ਨੀਂਦ ਹਰਾਮ ਕਰ ਰਿਹਾ ਹੈ। ਸੂਬੇ ਦੇ ਲੋਕਾਂ ਨੂੰ ਫਿਕਰ ਹੁੰਦੀ ਹੈ ਕਿ ਜੇਕਰ ਕੀਤੇ ਬਾਹਰ ਗਏ ਤਾਂ ਕੀਤੇ ਉਹਨਾਂ ਨਾਲ ਕੋਈ ਹਾਦਸਾ ਨਾ ਵਾਪਰ ਜਾਵੇ ਜਾਂ ਫਿਰ ਘਰ ਵਿਚ ਕੋਈ ਲੁੱਟ ਨਾ ਹੋ ਜਾਵੇ। ਪਰ ਹੁਣ ਚੋਰਾਂ ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਲੋਕਾਂ ਦੇ ਘਰਾਂ ਵਿਚ ਮੌਜੂਦ ਹੁੰਦੇ ਹੋਏ ਵੀ ਵਾਰਦਾਤ ਨੂੰ ਅੰਜਾਮ ਦੇ ਕੇ ਅਰਾਮ ਨਾਲ ਨਿਕਲ ਜਾਂਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਰੂਪਨਗਰ ਵਿਖੇ ਜਿਥੇ ਸ੍ਰੀ ਆਨੰਦਪੁਰ ਸਾਹਿਬ ਦੇ ਨਜ਼ਦੀਕ ਪਿੰਡ ਮਿੱਡਵਾ ਵਿਖੇ ਘਰ ਵਿਚ ਲੁੱਟ ਦੀ ਵਾਰਦਾਤ ਹੋਈ ਹੈ। ਲੁਟੇਰੇ ਘਰ ਵਿੱਚ ਵੜ੍ਹ ਕੇ ਜਿੱਥੇ ਇੱਕ ਲੱਖ ਦੀ ਨਕਦੀ ਅਤੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ। ਚੋਰੀ ਦੀ ਘਟਨਾ ਸਬੰਧੀ ਘਰ ਦੀ ਮਾਲਕਿਨ ਊਸ਼ਾ ਰਾਣੀ ਅਤੇ ਉਹਨਾਂ ਦੇ ਪੁੱਤਰ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ।
Rupnagar News : ਚੋਰਾਂ ਦੇ ਹੌਂਸਲੇ ਬੁਲੰਦ, ਘਰ ਵਿੱਚ ਪਰਿਵਾਰ ਦੀ ਮੌਜੂਦਗੀ 'ਚ ਕੀਤੀ ਲੱਖਾਂ ਦੀ ਲੁੱਟ - ਚੋਰੀ
ਰੂਪਨਗਰ ਵਿਚ ਪਰਿਵਾਰ ਦੇ ਗਹਿਣੇ ਅਤੇ ਨਕਦੀ ਲੈਕੇ ਲੁਟੇਰੇ ਫਰਾਰ ਹੋ ਗਏ। ਚੋਰਾਂ ਨੇ ਐਂਟਰੀ ਲਈ ਪਿਛਲੇ ਰਾਹ ਚੁਣਿਆ ਜਿਥੇ ਕੈਮਰੇ ਨਹੀਂ ਲੱਗੇ ਹੋਏ ਸੀ। ਇਸ ਵਾਰਦਾਤ ਤੋਂ ਬਾਅਦ ਪਰਿਵਾਰ ਸਹਿਮਿਆ ਹੋਇਆ ਹੈ।
ਇਕ ਲੱਖ ਦੇ ਕਰੀਬ ਗਾਇਬ :ਪੀੜਤ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਚੋਰੀ ਦੀ ਘਟਨਾ ਰਾਤ ਨੂੰ ਵਾਪਰੀ। ਸਵੇਰੇ ਸੱਤ ਵਜੇ ਦੇ ਕਰੀਬ ਜਦੋਂ ਉਹ ਉੱਠੇ ਤਾਂ ਦੇਖਿਆ ਕਿ ਕਮਰੇ ਵਿੱਚ ਸਾਮਾਨ ਖਿਲਰਿਆ ਪਿਆ ਸੀ। ਬਾਅਦ 'ਚ ਜਦੋਂ ਆਲੇ-ਦੁਆਲੇ ਦੇਖਿਆ ਤਾਂ ਘਰ 'ਚ ਪਏ ਸਾਰੇ ਗਹਿਣੇ ਅਤੇ ਨਕਦੀ ਅਲਮਾਰੀ 'ਚੋਂ ਇਕ ਲੱਖ ਦੇ ਕਰੀਬ ਗਾਇਬ ਸੀ। ਉਨ੍ਹਾਂ ਦੱਸਿਆ ਕਿ ਬੇਸ਼ੱਕ ਘਰ ਦੇ ਸਾਹਮਣੇ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ। ਜਿਸ ਕਾਰਨ ਚੋਰਾਂ ਨੇ ਘਰ ਦੇ ਪਿੱਛੇ ਦਾ ਦਰਵਾਜ਼ਾ ਤੋੜਿਆ ਅਤੇ ਲੋਹੇ ਦੀ ਗਰਿੱਲ ਕੱਟ ਕੇ ਘਰ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਹਨਾ ਨੇ ਦੱਸਿਆ ਕਿ ਅਲਮਾਰੀ ਵਿੱਚੋਂ ਸੋਨੇ ਦੇ ਗਹਿਣਿਆਂ ਦੇ ਸੈੱਟ, ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਹੋ ਗਈ। ਉਨ੍ਹਾਂ ਦੱਸਿਆ ਕਿ ਜਿਸ ਵੇਲੇ ਇਹ ਘਟਨਾਂ ਵਾਪਰੀ ਉਸ ਸਮੇਂ ਪਰਿਵਾਰ ਦੇ ਜੀਅ ਦੂਜੇ ਕਮਰੇ ਵਿੱਚ ਸੁੱਤੇ ਹੋਏ ਹਨ। ਜੇਕਰ ਇਸ ਹੀ ਕਮਰੇ ਵਿੱਚ ਸੁੱਤੇ ਹੁੰਦੇ ਤਾਂ ਮਾਲ ਦੇ ਨਾਲ ਨਾਲ ਜਾਨ ਦਾ ਵੀ ਨੁਕਸਾਨ ਹੋ ਸਕਦਾ ਸੀ।
- Attack on Kabaddi player: ਮੋਗਾ ਵਿਖੇ ਕਬੱਡੀ ਖਿਡਾਰੀ ਦੇ ਘਰ ਉਤੇ ਹਮਲਾ, ਮਾਂ ਦੇ ਵੱਜੀਆਂ ਗੋਲ਼ੀਆਂ, ਹਾਲਤ ਗੰਭੀਰ
- ਖੰਨਾ ਦੇ ਘੁਡਾਣੀ 'ਚ ਹਾਈਡ੍ਰੋਜਨ ਸਿਲੰਡਰ ਨਾਲ ਭਰੇ ਟਰੱਕ ਨੂੰ ਲੱਗੀ ਭਿਆਨਕ ਅੱਗ, ਹੋਏ ਵੱਡੇ ਧਮਾਕੇ
- ਆਦਰਸ਼ ਸਕੂਲਾਂ ਦੇ ਅਧਿਆਪਕਾਂ ਨੌਕਰੀ ਤੋਂ ਕੱਢਣ ਸਬੰਧੀ ਨੋਟਿਸ ਖਿਲਾਫ਼ ਪ੍ਰਦਰਸ਼ਨ
ਅਨੰਦਪੁਰ ਸਾਹਿਬ ਵਿੱਚ ਚੋਰੀ ਦੀਆਂ ਵਾਰਦਾਤਾਂ: ਮਾਮਲੇ ਦੀ ਜਾਣਕਾਰੀ ਦਿੰਦਿਆਂ ਘਰ ਦੇ ਮੈਂਬਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਭਾਵੇਂ ਹੀ ਪੁਲਿਸ ਨੂੰ ਸੂਚਨਾਂ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਪਰ ਇਸ ਇਲਾਕੇ ਦਾ ਬੁਰਾ ਹਾਲ ਹੈ ਜੇਕਰ ਸਮੇਂ ਰਹਿੰਦੇ ਪੁਲਿਸ ਪਹਿਲਾਂ ਹੋਈਆਂ ਘਟਨਾਵਾਂ ਤੋਂ ਬਾਅਦ ਸਖਤੀ ਕਰਦੀ ਤਾਂ ਅੱਜ ਇਹ ਵਾਰਦਾਤ ਨਾ ਹੋਈ ਹੁੰਦੀ। ਸ੍ਰੀ ਆਨੰਦਪੁਰ ਸਾਹਿਬ ਇਲਾਕੇ ਵਿੱਚ ਪਿਛਲੇ ਸਮੇਂ ਤੋਂ ਚੋਰੀਆਂ ਵਧ ਗਈਆਂ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਗਰ ਗੱਲ ਕਰੀਏ ਆਨੰਦਪੁਰ ਸਾਹਿਬ ਦੀ ਤਾਂ ਇੱਥੇ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਹ ਚੋਰੀ ਚਾਹੇ ਘਰ ਵਿੱਚ ਦੀ ਹੋਵੇ ਚਾਹੇ ਕਿਸੇ ਦੁਕਾਨ ਜਾਂ ਸ਼ੋਅਰੂਮ ਦੀ ਹੋਵੇ ਜਾਂ ਇਹ ਵਹੀਕਲ ਦੀ ਹੋਵੇ, ਅਨੰਦਪੁਰ ਸਾਹਿਬ ਵਿੱਚ ਚੋਰੀ ਦੀਆਂ ਵਾਰਦਾਤਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ ਜਿਸ ਨੂੰ ਲੈਕੇ ਪੁਲਿਸ ਅਤੇ ਪ੍ਰਸ਼ਾਸਨ ਨਕਾਮ ਹੁੰਦਾ ਦਿਖਾਈ ਦੇ ਰਿਹਾ ਹੈ। ਕਿਉਂਕਿ ਹਰ ਰੋਜ਼ ਕਿਤੇ ਨਾ ਕਿਤੇ ਕੋਈ ਨਾ ਕੋਈ ਚੋਰੀ ਦੀ ਵਾਰਦਾਤ ਹੁੰਦੀ ਜਾਂਦੀ ਹੈ ਅਤੇ ਦੇਖਿਆ ਗਿਆ ਹੈ ਕਿ ਖਾਨਾ ਪੂਰਤੀ ਦੇ ਤੌਰ 'ਤੇ ਅਫਸਰ ਸਾਹਿਬਾਨਾਂ ਦੀ ਬਦਲੀ ਕੀਤੀ ਜਾਂਦੀ ਹੈ ਅਤੇ ਕਿਸੇ ਠੋਸ ਨਤੀਜੇ 'ਤੇ ਨਹੀਂ ਪਹੁੰਚ ਰਹੀ।