ਪੰਜਾਬ

punjab

ETV Bharat / state

'ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਹੋਣਗੇ ਕੂੜਾ ਮੁਕਤ' - solid waste material

ਨੈਸ਼ਨਲ ਗ੍ਰੀਨ ਟ੍ਰਬਿਊਨਲ ਦੇ ਨਿਗਰਾਨ ਚੇਅਰਮੈਨ ਸਾਬਕਾ ਹਾਈ ਕੋਰਟ ਜੱਜ ਨੇ ਰੋਪੜ ਵਿਖੇ ਚੱਲ ਰਹੇ ਠੋਸ ਕੂੜਾ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ।

'ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਹੋਣਗੇ ਕੂੜਾ ਮੁਕਤ'

By

Published : Jul 17, 2019, 5:11 PM IST

Updated : Jul 17, 2019, 6:10 PM IST

ਰੋਪੜ : ਸਾਬਕਾ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜੱਜ ਪ੍ਰੀਤਮ ਪਾਲ ਜੋ ਨੈਸ਼ਨਲ ਗ੍ਰੀਨ ਟ੍ਰਬਿਊਨਲ ਦੀ ਨਿਗਰਾਨ ਕਮੇਟੀ ਦੇ ਚੇਅਰਮੈਨ ਹਨ।

ਵੇਖੋ ਵੀਡਿਉ।

ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪੰਜਾਬ, ਹਰਿਆਣਾ ਹਿਮਾਚਲ ਅਤੇ ਚੰਡੀਗੜ੍ਹ ਵਿੱਚ ਠੋਸ ਕਚਰਾ ਮੈਨੇਜਮੇਂਟ ਅਤੇ ਪਾਣੀ ਦੀ ਸੰਭਾਲ ਵਾਸਤੇ ਕੀਤੇ ਜਾ ਰਹੇ ਕੰਮਾਂ ਦੀ ਨਿਗਰਾਨੀ ਕਰ ਰਹੇ ਹਨ। ਅੱਜ ਉਨ੍ਹਾਂ ਵਲੋਂ ਰੋਪੜ ਨਗਰ ਕੌਂਸਲ ਵੱਲੋਂ ਸ਼ੁਰੂ ਕੀਤੇ ਪ੍ਰੋਜੈਕਟਾਂ ਦੀ ਸਮੀਖਿਆ ਕਰਨ ਤੋਂ ਬਾਅਦ ਸਾਰੇ ਕੰਮ ਉੱਤੇ ਸੰਤੁਸ਼ਟੀ ਪ੍ਰਗਟ ਕਰਦੇ ਨਗਰ ਕੌਂਸਲ ਰੋਪੜ ਦੇ ਪ੍ਰਧਾਨ ਦੀ ਪ੍ਰਸ਼ੰਸਾ ਕੀਤੀ।

ਇਹ ਵੀ ਪੜ੍ਹੋ : ਅਕਾਲੀ ਦਲ ਨੇ ਕਲੋਜ਼ਰ ਰਿਪੋਰਟ ਦੀ ਕੀਤੀ ਭੰਡੀ

ਉਨ੍ਹਾਂ ਦੱਸਿਆ ਕੀ ਮਾਨਯੋਗ ਸੁਪਰੀਮ ਕੋਰਟ ਵਲੋਂ ਨਿਰਧਾਰਿਤ ਠੋਸ ਕਚਰਾ ਮੈਨੇਜਮੇਂਟ ਰੂਲ 2016 ਜੋ ਕਿ 3 ਸਾਲ ਦੇ ਅੰਦਰ-ਅੰਦਰ ਸਮੂਹ ਸੂਬਿਆਂ ਅੰਦਰ ਸਰਕਾਰਾਂ ਵਲੋਂ ਲਾਗੂ ਕੀਤੇ ਜਾਣੇ ਸਨ ਪਰ ਅਜੇ ਤੱਕ ਇੰਨ੍ਹਾਂ ਉੱਪਰ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਸਾਡੀ ਨਿਗਰਾਨ ਕਮੇਟੀ ਇੰਨ੍ਹਾਂ ਨਿਯਮਾਂ ਨੂੰ ਦਸੰਬਰ 2019 ਤੱਕ ਲਾਗੂ ਕਰਵਾਉਣ ਵਾਸਤੇ ਸਾਰੇ ਸੂਬਿਆਂ ਵਿੱਚ ਘੁੰਮ ਕੇ ਉਪਰਾਲੇ ਕਰ ਰਹੀ ਹੈ।

Last Updated : Jul 17, 2019, 6:10 PM IST

ABOUT THE AUTHOR

...view details