ਪੰਜਾਬ

punjab

ETV Bharat / state

ਪੰਜਾਬ ਨੂੰ ਪਾਰਟੀਆਂ ਨੇ 72 ਸਾਲਾਂ ਵਿੱਚ ਲੁੱਟਿਆ ਹੀ ਹੈ ਨਾ ਕਿ...

ਆਮ ਆਦਮੀ ਪਾਰਟੀ ਦੇ ਆਬਜ਼ਰਵਰ ਦਾ ਕਹਿਣਾ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਨੇ ਪੰਜਾਬ ਦਾ ਕੋਈ ਵੀ ਵਿਕਾਸ ਨਹੀਂ ਕੀਤਾ ਹੈ ਸਗੋਂ ਉਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ।

ਸਤਵੀਰ ਸਿੰਘ
ਸਤਵੀਰ ਸਿੰਘ

By

Published : Feb 27, 2020, 11:49 AM IST

ਰੋਪੜ: ਪੰਜਾਬ ਦੇ ਵਿੱਚ 72 ਸਾਲਾਂ ਤੋਂ ਰਵਾਇਤੀ ਪਾਰਟੀਆਂ ਦਾ ਹੀ ਕਬਜ਼ਾ ਰਿਹਾ ਹੈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ, ਭਾਜਪਾ ਦਾ ਗਠਬੰਧਨ ਅਤੇ ਦੂਜੇ ਪਾਸੇ ਕਾਂਗਰਸ ਦਾ ਰਾਜ ਰਿਹਾ ਹੈ। ਇਨ੍ਹਾਂ ਦੋਨਾਂ ਪਾਰਟੀਆਂ ਨੇ ਮਿਲ ਕੇ ਪੰਜਾਬ ਦੇ ਲੋਕਾਂ ਦਾ ਕੋਈ ਭਲਾ ਨਹੀਂ ਕੀਤਾ ਬਲਕਿ ਆਪਣੀਆਂ ਹੀ ਜੇਬਾਂ ਭਰੀਆਂ ਹਨ, ਇਹ ਗੱਲ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਅਬਜ਼ਰਵਰ ਸਤਵੀਰ ਸਿੰਘ ਵਾਲੀਆ ਨੇ ਈਟੀਵੀ ਭਾਰਤ ਨਾਲ ਮੁਖ਼ਾਤਬ ਹੁੰਦਿਆ ਕਹੀ।

ਪੰਜਾਬ ਨੂੰ ਪਾਰਟੀਆਂ ਨੇ 72 ਸਾਲਾਂ ਵਿੱਚ ਲੁੱਟਿਆ ਹੀ ਹੈ ਨਾ ਕਿ...

ਕਾਂਗਰਸ, ਅਕਾਲੀ ਦਲ 'ਤੇ ਹਮਲਾ ਬੋਲਿਦਿਆਂ ਸਤਵੀਰ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਰਾਣਾ ਕੇ.ਪੀ ਜੋ ਕਾਂਗਰਸ ਦੇ ਵੱਡੇ ਲੀਡਰ ਹਨ ਸ੍ਰੀ ਚਮਕੌਰ ਸਾਹਿਬ ਤੋਂ ਚਰਨਜੀਤ ਚੰਨੀ ਜੋ ਕਾਂਗਰਸ ਦੇ ਲੀਡਰ ਹਨ ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਡਾ ਦਲਜੀਤ ਸਿੰਘ ਚੀਮਾ ਜੋ ਰੋਪੜ ਦੇ ਵਿਧਾਇਕ ਰਹਿ ਚੁੱਕੇ ਹਨ ਉਨ੍ਹਾਂ ਨੇ ਤਿੰਨਾਂ ਹੀ ਹਲਕਿਆਂ ਦੇ ਵਿੱਚ ਆਪਣੇ ਕਾਰਜਕਾਲ ਦੌਰਾਨ ਕਿਹੜਾ ਸਕੂਲ ਤੇ ਕਿਹੜਾ ਹਸਪਤਾਲ ਬਣਵਾਇਆ ਹੈ ?

ਇਲਾਕੇ ਦੇ ਲੋਕ ਇਨ੍ਹਾਂ ਲੀਡਰਾਂ ਦੀ ਬਾਂਹ ਫੜ੍ਹ ਕੇ ਇਨ੍ਹਾਂ ਤੋਂ ਸਵਾਲ ਕਰਨ ਸਤਵੀਰ ਵਾਲੀਆ ਨੇ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਉੱਪਰ ਹੋਰ ਵੀ ਕਈ ਗੰਭੀਰ ਇਲਜ਼ਾਮ ਲਗਾਏ।

ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਦੇ ਵਿਰੁੱਧ ਆਮ ਆਦਮੀ ਪਾਰਟੀ ਆਪਣੇ 'ਆਪ' ਨੂੰ ਖੜ੍ਹਾ ਕਰਨ ਵਾਸਤੇ ਦਿੱਲੀ ਦਾ ਮਾਡਲ ਲਿਆ ਪ੍ਰਚਾਰ ਕਰ ਰਹੀ ਹੈ ਅਤੇ ਪੰਜਾਬ ਦੀ ਜਨਤਾ ਨੂੰ ਮੁੜ ਆਪਣੇ ਨਾਲ ਜੋੜਨ ਵਾਸਤੇ ਮਿਸਕਾਲ ਡ੍ਰਾਇਵ ਸ਼ੁਰੂ ਕਰ ਚੁੱਕੀ ਹੈ ਅਤੇ ਉਹ ਸਥਾਨਕ ਰਵਾਇਤੀ ਪਾਰਟੀਆਂ ਦੇ ਲੀਡਰਾਂ ਦੇ ਉੱਪਰ ਰਾਜਨੀਤਿਕ ਹਮਲੇ ਕਰਨੇ ਵੀ ਸ਼ੁਰੂ ਕਰ ਚੁੱਕੀ ਹੈ।

ਹੁਣ ਵੇਖਣਾ ਹੋਵੇਗਾ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕੀ ਕਰਦੀ ਹੈ ਅਤੇ ਕਿੰਨੀ ਕੁ ਕਾਮਯਾਬ ਹੁੰਦੀ ਹੈ

ABOUT THE AUTHOR

...view details