ਰੂਪਨਗਰ: ਸ਼ਹਿਰ ਵਿੱਚ ਸੱਤ ਅਗਸਤ ਤੋਂ ਪਾਣੀ ਦੀ ਸਪਲਾਈ ਦੀ ਸਭ ਤੋਂ ਵੱਡੀ ਸਮੱਸਿਆ ਚੱਲ ਰਹੀ ਹੈ। ਵਾਟਰ ਸਪਲਾਈ ਸੀਵਰੇਜ ਬੋਰਡ ਵੱਲੋਂ ਸ਼ਹਿਰ ਦੀ ਮੇਨ ਪਾਈਪ ਲਾਈਨ ਨੂੰ ਬਦਲਣ ਦਾ ਕੰਮ ਤਕਰੀਬਨ ਮੁਕੰਮਲ ਕਰ ਲਿਆ ਗਿਆ ਹੈ। ਅੱਜ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਚਾਲੂ ਹੋ ਗਈ ਹੈ।
ਪਾਣੀ ਸਪਲਾਈ ਨਾ ਮਿਲਣ ਕਰਕੇ ਲੋਕਾਂ ਨੇ ਸੜਕ ਕੀਤੀ ਜਾਮ ਇਸ ਦੇ ਬਾਵਜੂਦ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਅਜੇ ਤੱਕ ਵੀ ਸ਼ੁਰੂ ਨਹੀਂ ਹੋ ਸਕੀ, ਜਿਸ ਕਾਰਨ ਗੁੱਸੇ ਦੇ ਵਿੱਚ ਆਏ ਲੋਕਾਂ ਨੇ ਕਲਿਆਣ ਟਾਕੀ ਸਿਨੇਮੇ ਕੋਲ ਸੜਕ ਜਾਮ ਕਰਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਨੀਲਮ ਸਿੱਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ। ਵਾਟਰ ਸਪਲਾਈ ਵਿਭਾਗ ਨੇ ਉਨ੍ਹਾਂ ਨੂੰ ਪਾਣੀ ਨਾ ਦੇਣ ਦੀ ਗੱਲ ਕਹੀ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਤੇ ਸੀਵਰੇਜ ਬੋਰਡ ਦਾ ਕੋਈ ਆਪਸੀ ਮਸਲਾ ਹੈ, ਜਿਸ ਕਾਰਨ ਉਨ੍ਹਾਂ ਦੇ ਵਾਰਡ ਵਿੱਚ ਪਾਣੀ ਦੀ ਸਪਲਾਈ ਨਹੀਂ ਆ ਰਹੀ। ਇਸ ਤੋਂ ਤੰਗ ਹੋ ਕੇ ਅਸੀਂ ਸੜਕ ਜਾਮ ਕੀਤੀ ਹੈ ਤੇ ਧਰਨਾ ਲਗਾਇਆ ਹੈ।ਦੂਜੇ ਪਾਸੇ ਸਿਟੀ ਐਸਐਚਓ ਨੇ ਧਰਨਾ ਚੁਕਵਾਉਣ ਦਾ ਬਹੁਤ ਯਤਨ ਕੀਤਾ ਪਰ ਧਰਨਾਕਾਰੀ ਟੱਸ ਤੋਂ ਮੱਸ ਨਾ ਹੋਏ ਅਤੇ ਸੜਕ ਨੂੰ ਜਾਮ ਕਰਕੇ ਬੈਠੇ ਰਹੇ।ਐਸਐਚਓ ਸਿਟੀ ਸੁਨੀਲ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਦਾ ਪਾਣੀ ਦੀ ਸਪਲਾਈ ਦਾ ਮਸਲਾ ਹੈ ਜਿਸ ਕਾਰਨ ਇਨ੍ਹਾਂ ਨੇ ਇਹ ਧਰਨਾ ਲਗਾਇਆ ਹੈ।ਮਾਮਲੇ ਸਬੰਧੀ ਕਾਰਜ ਸਾਧਕ ਅਫ਼ਸਰ ਭਜਨ ਚੰਦ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਸਮੱਸਿਆ ਦਾ ਹੱਲ ਜਲਦ ਹੀ ਕੀਤਾ ਜਾਵੇਗਾ ਅਤੇ ਇਨ੍ਹਾਂ ਨੂੰ ਪਾਣੀ ਦੀ ਸਪਲਾਈ ਜਲਦ ਦੇ ਦਿੱਤੀ ਜਾਵੇਗੀ।