ਰੁਪਨਗਰ: ਸਤੰਬਰ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਲੌਕਡਾਊਨ ਲੱਗੇਗਾ ਜਾਂ ਨਹੀਂ ਲੱਗੇਗਾ ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਨੇ ਅਜੇ ਫੈਸਲਾ ਲੈਣਾ ਹੈ। ਇਸ ਤੋਂ ਪਹਿਲਾਂ ਈਟੀਵੀ ਭਾਰਤ ਰੋਪੜ ਦੀ ਟੀਮ ਨੇ ਸ਼ਹਿਰ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਪੰਜਾਬ 'ਚ ਮੁੜ ਤੋਂ ਲੌਕਡਾਊਨ ਬਾਰੇ ਸਵਾਲ ਕੀਤੇ।
ਸਭ ਤੋਂ ਪਹਿਲਾਂ ਰੋਪੜ ਦੇ ਬੇਲਾ ਚੌਕ ਦੇ ਵਿੱਚ ਕੱਪੜਿਆਂ ਦਾ ਸ਼ੋਅਰੂਮ ਚਲਾ ਰਹੇ ਇੱਕ ਦੁਕਾਨਦਾਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਮੁੜ ਤੋਂ ਲੌਕਡਾਊਨ ਲਗਾਉਣ ਦਾ ਕੋਈ ਫ਼ਾਇਦਾ ਨਹੀਂ ਹੋਣਾ ਬਲਕਿ ਉਨ੍ਹਾਂ ਦਾ ਕੰਮਕਾਜ ਖਤਮ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਲੌਕਡਾਊਨ ਲਗਾਉਣ ਨਾਲ ਕੋਈ ਕੋਰੋਨਾ ਦੇ ਮਾਮਲੇ ਖ਼ਤਮ ਨਹੀਂ ਹੋਏ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬੈਂਕਾਂ ਦੇ ਵਿੱਚ ਪਏ ਸਾਡੇ ਪੈਸੇ ਖਤਮ ਹੋ ਰਹੇ ਹਨ ਲੌਕਡਾਊਨ ਨੇ ਸਾਡਾ ਕਾਰੋਬਾਰ ਪੂਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਰਹਿਣੀਆਂ ਚਾਹੀਦੀਆਂ ਹਨ। ਕੋਰੋਨਾ ਤੋਂ ਬਚਣ ਲਈ ਸਾਨੂੰ ਸੁਚੇਤ ਹੋਣ ਦੀ ਲੋੜ ਹੈ।