ਰੂਪਨਗਰ: ਇੱਥੋਂ ਦੇ ਸਿਹਤ ਵਿਭਾਗ ਨੇ ਲੰਘੇ ਦਿਨੀਂ ਇੱਕ ਮੋਬਾਈਲ ਵੈਨ ਸ਼ੁਰੂ ਕੀਤੀ। ਜੋ ਸ਼ਹਿਰ ਦੇ ਵੱਖ-ਵੱਖ ਚੌਕਾਂ ਅਤੇ ਸੜਕਾਂ ਉੱਤੇ ਖੜ੍ਹੇ ਲੋਕਾਂ ਦੇ ਕੋਰੋਨਾ ਟੈਸਟ ਕਰਦੀ ਹੈ।
ਮੋਬਾਈਲ ਵੈਨ ਰਾਹੀਂ ਵੱਖ-ਵੱਖ ਚੌਕਾਂ 'ਤੇ ਲੋਕਾਂ ਦਾ ਕੀਤਾ ਜਾ ਰਿਹੈ ਟੈਸਟ
ਇੱਥੋਂ ਦੇ ਸਿਹਤ ਵਿਭਾਗ ਨੇ ਲੰਘੇ ਦਿਨੀਂ ਇੱਕ ਮੋਬਾਈਲ ਵੈਨ ਸ਼ੁਰੂ ਕੀਤੀ। ਜੋ ਸ਼ਹਿਰ ਦੇ ਵੱਖ-ਵੱਖ ਚੌਕਾਂ ਅਤੇ ਸੜਕਾਂ ਉੱਤੇ ਖੜ੍ਹੇ ਲੋਕਾਂ ਦੇ ਕੋਰੋਨਾ ਟੈਸਟ ਕਰਦੀ ਹੈ।
ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਹ ਰੋਜ਼ ਇੱਥੇ ਆ ਕੇ ਲੋਕਾਂ ਦੇ ਕੋਰੋਨਾ ਟੈਸਟ ਕਰਦੇ ਹਨ ਪਰ ਲੋਕ ਕੋਰੋਨਾ ਟੈਸਟ ਨਹੀਂ ਕਰਵਾਉਂਦੇ। ਉਹ ਉਨ੍ਹਾਂ ਨਾਲ ਆਣਾ ਕਾਣੀ ਕਰਦੇ ਹਨ। ਇਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੋਰੋਨਾ ਮਹਾਂਮਾਰੀ ਦਾ ਕੋਈ ਲਛਣ ਨਹੀਂ ਹੈ ਜਿਸ ਕਰਕੇ ਉਹ ਕੋਰੋਨਾ ਟੈਸਟ ਨਹੀਂ ਕਰਵਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਲੋਕਾਂ ਦਾ ਟੈਸਟ ਪੁਲਿਸ ਵਿਭਾਗ ਦੀ ਟੀਮ ਦੇ ਨਾਲ ਜਾ ਕੇ ਕਰਦੇ ਹਨ।
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਪ੍ਰਭਾਵ ਦਿਖਣਾ ਸ਼ੁਰੂ ਹੋ ਗਿਆ ਹੈ। ਜਿੱਥੇ ਪਹਿਲੀ ਲਹਿਰ ਵਿੱਚ ਕੋਰੋਨਾ ਵਧੇਰੀ ਉਮਰ ਦੇ ਲੋਕਾਂ ਵਿੱਚ ਜ਼ਿਆਦਾ ਪਿਆ ਜਾਂਦਾ ਸੀ ਉਥੇ ਹੀ ਇਸ ਵਾਰੀ ਇਹ ਨੌਜਵਾਨਾਂ ਵਿਚ ਵੀ ਵੱਡੇ ਪੱਧਰ ਉੱਤੇ ਅਸਰ ਦਿਖਾਈ ਦੇ ਰਹੀ ਹੈ।