ਪੰਜਾਬ

punjab

ETV Bharat / state

ਜਲੰਧਰ ਅਤੇ ਰੂਪਨਗਰ 'ਚ ਲਗਾਈ ਗਈ ਲੋਕ ਅਦਾਲਤ

ਪੰਜਾਬ ਭਰ ਦੇ ਕਈ ਜ਼ਿਲਿਆਂ ਵਿੱਚ ਕੌਮੀ ਲੋਕ ਅਦਾਲਤਾਂ ਲਗਾਈਆਂ ਗਈਆਂ। ਜਿੱਥੇ ਹਜ਼ਾਰਾਂ ਕੇਸਾਂ ਦਾ ਨਬੇੜਾ ਕੀਤਾ ਗਿਆ। ਇਸ ਲੋਕ ਅਦਾਲਤ ਨਾਲ ਲੋਕਾਂ ਨੂੰ ਮੌਕੇ 'ਤੇ ਹੀ ਇਨਸਾਫ਼ ਮਿਲਿਆ।

ਫ਼ੋਟੋ

By

Published : Sep 14, 2019, 9:43 PM IST

ਜਲੰਧਰ: ਰੂਪਨਗਰ ਅਤੇ ਜਲੰਧਰ ਵਿਖੇ ਸ਼ਨੀਵਾਰ ਨੂੰ ਨੈਸ਼ਨਲ ਲੋਕ ਅਦਾਲਤ ਲਗਾਈ ਗਈ। ਲੋਕ ਅਦਾਲਤ ਵਿੱਚ ਹਜ਼ਾਰਾਂ ਕੇਸਾਂ ਨੂੰ ਮੌਕੇ 'ਤੇ ਹੀ ਨਿਪਟਾਇਆ ਗਿਆ ਅਤੇ ਕਰੋੜਾਂ ਰੁਪਏ ਦੀ ਰਾਸ਼ੀ ਦੀ ਸੈਟਲਮੈਂਟ ਮੌਕੇ 'ਤੇ ਹੀ ਕੀਤੀ ਗਈ।

ਇਸ ਮੌਕੇ ਪੰਜਾਬ ਹਰਿਆਣਾ ਹਾਈਕੋਰਟ ਦੇ ਜਸਟਿਸ ਆਰ.ਕੇ ਜੈਨ ਨੇ ਦੱਸਿਆ ਕਿ ਲੋਕਾਂ ਦੀ ਸਹੂਲੀਅਤ ਲਈ ਲੋਕ ਅਦਾਲਤਾਂ ਲਗਾਈਆਂ ਗਈਆਂ ਹਨ। ਇਸ ਤਰ੍ਹਾਂ ਦੀਆਂ ਲੋਕ ਅਦਾਲਤਾਂ ਦਾ ਲੋਕਾਂ ਨੂੰ ਬਹੁਤ ਫਾਇਦਾ ਹੁੰਦਾ ਹੈ। ਜਿਸ ਨਾਲ ਲੋਕਾਂ ਨੂੰ ਵਾਰ-ਵਾਰ ਅਦਾਲਤਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਅਤੇ ਬਾਕੀ ਖ਼ਰਚਿਆਂ ਤੋਂ ਵੀ ਉਹ ਬਚ ਸਕਣਗੇ। ਉਨ੍ਹਾਂ ਦੱਸਿਆ ਕਿ ਜਲੰਧਰ ਵਿਖੇ ਕਰੀਬ 4750 ਕੇਸਾਂ ਦਾ ਨਿਪਟਾਰਾ ਕੀਤਾ ਜਾਣਾ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਮਾਮਲੇ ਸ਼ਾਮਲ ਹਨ।

ਵੇਖੋ ਵੀਡੀਓ

ਉੱਥੇ ਹੀ ਲੋਕ ਅਦਾਲਤ ਵਿੱਚ ਰੂਪਨਗਰ, ਸ਼੍ਰੀ ਅਨੰਦਪੁਰ ਸਾਹਿਬ, ਅਤੇ ਨੰਗਲ ਵਿਖੇ ਕੁੱਲ 15 ਬੈਂਚਾ ਦਾ ਗਠਨ ਕੀਤਾ ਗਿਆ। ਜਿਸ 'ਚ ਕੁਲ 651 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਸ ਦੌਰਾਨ ਜਸਟਿਸ ਔਗਸਟਿਨ ਜੌਰਜ ਮਸੀਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕ ਅਦਾਲਤ ਲੋਕਾਂ ਨੂੰ ਜਲਦੀ ਅਤੇ ਸਹੀ ਇਨਸਾਫ਼ ਦਿਵਾਉਣ ਲਈ ਸਹਾਈ ਸਿੱਧ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਫ੍ਰੀ ਕਾਨੂੰਨੀ ਸਹਾਇਤਾ ਮੁਹੱਈਆਂ ਕਰਵਾਈ ਜਾਂਦੀ ਹੈ।

ABOUT THE AUTHOR

...view details