ਪੰਜਾਬ

punjab

ETV Bharat / state

Akali Leaders Reached House of Balwinder Kaur : ਅਕਾਲੀ ਆਗੂ ਪਹੁੰਚੇ ਸਹਾਇਕ ਪ੍ਰੋਫੈਸਰ ਮ੍ਰਿਤਕ ਬਲਵਿੰਦਰ ਕੌਰ ਦੇ ਸਹੁਰੇ ਘਰ, ਭਖ ਰਿਹਾ ਆਤਮਹੱਤਿਆ ਦਾ ਮਾਮਲਾ - ਅਕਾਲੀ ਆਗੂ ਦਲਜੀਤ ਸਿੰਘ ਚੀਮਾ

ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਵੱਲੋਂ ਕੀਤੀ Akali (Leaders Reached House of Balwinder Kaur) ਆਤਮਹੱਤਿਆ ਦਾ ਮਾਮਲਾ ਲਗਾਤਾਰ ਭਖ ਰਿਹਾ ਹੈ। ਅਕਾਲੀ ਆਗੂ ਦਲਜੀਤ ਸਿੰਘ ਚੀਮਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਹਨ।

Leaders of Shiromani Akali Dal reached the in-laws house of deceased Balwinder Kaur.
Akali Leaders Reached House of Balwinder Kaur : ਅਕਾਲੀ ਆਗੂ ਪਹੁੰਚੇ ਸਹਾਇਕ ਪ੍ਰੌਫੈਸਰ ਮ੍ਰਿਤਕ ਬਲਵਿੰਦਰ ਕੌਰ ਦੇ ਸਹੁਰੇ ਘਰ, ਭਖ ਰਿਹਾ ਆਤਮਹੱਤਿਆ ਦਾ ਮਾਮਲਾ

By ETV Bharat Punjabi Team

Published : Oct 22, 2023, 3:26 PM IST

ਅਕਾਲੀ ਆਗੂ ਦਲਜੀਤ ਚੀਮਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ।

ਰੂਪਨਗਰ :ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਵੱਲੋਂ ਕੀਤੀ ਗਈ ਆਤਮਹੱਤਿਆ ਦਾ ਮਾਮਲਾ ਭਖਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਸਿੱਖਿਆ ਡਾ.ਦਲਜੀਤ ਸਿੰਘ ਚੀਮਾ ਅੱਜ ਮ੍ਰਿਤਕ ਬਲਵਿੰਦਰ ਦੇ ਸਹੁਰੇ ਘਰ ਵਿੱਚ ਪੁੱਜੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਇਸ ਦੌਰਾਨ ਡਾ. ਚੀਮਾ ਨੇ ਜਿੱਥੇ ਹਰਜੋਤ ਬੈਂਸ ਨੂੰ ਅਸਤੀਫ਼ਾ ਦੇਣ ਦੀ ਗੱਲ ਕਹੀ ਹੈ, ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖਿਆ ਮੰਤਰੀ ਬੈਂਸ ਨੂੰ ਵਜ਼ਾਰਤ ਤੋਂ ਬਾਹਰ ਕਰਨ ਲਈ ਸਹੀ ਕਨੂੰਨੀ ਕਾਰਵਾਈ ਕਰਵਾਉਣ ਦੀ ਮੰਗ ਵੀ ਕੀਤੀ ਗਈ।

ਪੁਲਿਸ ਦੀ ਕਾਰਵਾਈ ਉੱਤੇ ਸਵਾਲ :ਡਾ. ਚੀਮਾ ਨੇ ਪ੍ਰਸਰਸ਼ਨ ਕਰਨ ਰਹੇ ਫਰੰਟ ਦੇ ਆਗੂਆ ਨੂੰ ਵੀ ਅਪੀਲ ਕੀਤੀ ਕਿ ਅਜਿਹਾ ਫੈਸਲਾ ਲੈਣ ਦੀ ਬਜਾਏ ਸੰਘਰਸ਼ ਕੀਤਾ ਜਾਣਾ ਚਾਹੀਦਾ ਹੈ।ਉੱਨਾਂ ਪੁਲਿਸ ਦੀ ਕਾਰਵਾਈ ਤੇ ਵੀ ਸਵਾਲ ਖੜੇ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਵਿਚ ਸੁਸਾਈਡ ਨੋਟ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਹੈ। ਜਦਕਿ ਮ੍ਰਿਤਕਾ ਦੇ ਸਹੁਰੇ ਦੇ ਸਾਥੀਆਂ ਨੇ ਵੀ ਪੁਲਿਸ ਦੀ ਕਾਰਵਾਈ ਉੱਤੇ ਸਵਾਲ ਖੜੇ ਕੀਤੇ। ਕਿਸਾਨ ਜਥੇਬੰਦੀਆਂ ਵੀ ਹੁਣ ਇਸ ਮਾਮਲੇ ਵਿੱਚ ਮੰਤਰੀ ਬੈਂਸ ਖਿਲਾਫ ਕਾਰਵਾਈ ਦੀ ਮੰਗ ਕਰ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਬੀਤੀ ਰਾਤ ਤੋਂ ਲਾਪਤਾ ਹਨ ਅਤੇ ਉਨਾਂ ਦੁਆਰਾ ਲਿਖਿਆ ਹੋਇਆ ਇੱਕ ਸੂਸਾਈਡ ਨੋਟ ਵੀ ਬਰਾਮਦ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਪ੍ਰੋਫੈਸਰ ਬਲਜਿੰਦਰ ਕੌਰ ਬੀਤੀ ਰਾਤ ਕਰੀਬ 2 ਵਜੇ ਤੋਂ ਘਰ ਤੋਂ ਲਾਪਤਾ ਹਨ ਅਤੇ ਉਹਨਾਂ ਦੀ ਸਕੂਟਰੀ ਸਰਹੰਦ ਦੀ ਕੱਚੀ ਨਹਿਰ ਦੇ ਕੋਲ ਬਰਾਮਦ ਹੋਈ ਅਤੇ ਜੇਕਰ ਸੂਸਾਈਡ ਨੋਟ ਦੀ ਮੰਨੀ ਜਾਵੇ ਤਾਂ ਪ੍ਰੋਫੈਸਰ ਵੱਲੋਂ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਐਫਆਈਆਰ ਨੰ 237 ਵੀ ਦਰਜ ਕਰ ਲਈ ਗਈ ਹੈ।

ABOUT THE AUTHOR

...view details