ਪੰਜਾਬ

punjab

By

Published : Aug 10, 2019, 3:16 AM IST

Updated : Aug 10, 2019, 3:48 AM IST

ETV Bharat / state

ਕੌਮਾਂਤਰੀ ਨਗਰ ਕੀਰਤਨ ਦਾ ਰੂਪਨਗਰ ਪੁੱਜਣ 'ਤੇ ਭਰਵਾਂ ਸਵਾਗਤ, ਅਗਲੇ ਪੜਾਅ ਲਈ ਰਵਾਨਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ, ਪਾਕਿਸਤਾਨ ਤੋਂ ਆਰੰਭ ਹੋਇਆ ਵਿਸ਼ਾਲ ਕੌਮਾਂਤਰੀ ਨਗਰ ਕੀਰਤਨ ਸ਼ਨੀਵਾਰ ਦੇਰ ਰਾਤ ਰੂਪਨਗਰ ਪੁੱਜਾ। ਇਸ ਮੌਕੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ।

ਫ਼ੋਟੋ

ਰੋਪੜ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਗੁਰਪੁਰਬ ਨੂੰ ਸਮਰਪਿਤ ਇਹ ਮਹਾਨ ਕੌਮਾਂਤਰੀ ਨਗਰ ਕੀਰਤਨ ਸ਼ੁਕਰਵਾਰ ਸਵੇਰੇ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੁੰਦਾ ਹੋਇਆ, ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਚਰਨ ਸਪਰਸ਼ ਕਰਦੇ ਹੋਏ, ਦੇਰ ਰਾਤ ਰੂਪਨਗਰ ਵਿਖੇ ਪਹੁੰਚਿਆ।

ਵੇਖੋ ਵੀਡੀਓ
ਇਸ ਅਲੌਕਿਕ ਨਗਰ ਕੀਰਤਨ ਦੀ ਅਗੁਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ ਜਿਸ ਨਾਲ ਪਾਲਕੀ ਸਾਹਿਬ ਸੁਸ਼ੋਭਿਤ ਰਹੀ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਗੁਰੂ ਨਾਲ ਜੋੜਿਆ। ਨਗਰ ਕੀਰਤਨ ਨਾਲ ਪਹੁੰਚੀਆਂ ਸੰਗਤਾਂ ਲਈ ਲੰਗਰ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ।

ਇਹ ਵੀ ਪੜ੍ਹੋ: ਧਾਰਾ 370: ਵਿਦੇਸ਼ ਮੰਤਰਾਲੇ ਦਾ ਪਾਕਿਸਤਾਨ ਨੂੰ ਠੋਕਵਾਂ ਜਵਾਬ

ਇਸ ਕੌਮਾਂਤਰੀ ਨਗਰ ਕੀਰਤਨ ਵਿੱਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਖੜਾਵਾਂ ਵੀ ਮੌਜੂਦ ਰਹੀਆਂ। ਇਸ ਮਹਾਨ ਨਗਰ ਕੀਰਤਨ ਦੇ ਰੂਪਨਗਰ ਵਿੱਚ ਆਉਣ ਤੋਂ ਬਾਅਦ ਪੂਰਾ ਇਲਾਕਾ ਅਲੌਕਿਕ ਰੰਗ ਵਿੱਚ ਰੰਗਿਆ ਨਜ਼ਰ ਆਇਆ। ਰੂਪਨਗਰ ਦੇ ਬੇਲਾ ਚੌਕ ਤੋਂ ਹੁੰਦਾ ਹੋਇਆ, ਇਹ ਨਗਰ ਕੀਰਤਨ ਆਪਣੇ ਅਗਲੇ ਪੜਾਅ ਸ੍ਰੀ ਚਮਕੌਰ ਸਾਹਿਬ ਵੱਲ ਰਵਾਨਾ ਹੋਇਆ, ਜਿੱਥੋ ਹੁੰਦਾ ਹਇਆ ਅੰਬ ਸਾਹਿਬ, ਚੰਡੀਗੜ੍ਹ ਵਿਖੇ ਠਹਿਰੇਗਾ।

Last Updated : Aug 10, 2019, 3:48 AM IST

ABOUT THE AUTHOR

...view details