ਰੂਪਨਗਰ: ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਤੇ ਪੰਜਾਬ ਦੀਆਂ ਵੱਖ-ਵੱਖ ਪੰਥਕ ਜਥੇਬੰਦੀਆਂ ਅਤੇ ਅਕਾਲੀ ਦਲ ਵੱਲੋਂ ਸਨਿੱਚਰਵਾਰ ਨੂੰ ਪੰਜਾਬ ਬੰਦ ਕੀਤਾ ਗਿਆ ਹੈ।
ਪੰਜਾਬ ਬੰਦ ਦੇ ਚੱਲਦਿਆਂ ਰੂਪਨਗਰ 'ਚ ਇਸ ਦਾ ਅਸਰ ਨਾਮਾਤਰ ਰਿਹਾ। ਰੂਪਨਗਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਾਰੀਆਂ ਹੀ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਹਨ ਅਤੇ ਬੰਦ ਦਾ ਅਸਰ ਲੋਕਾਂ ਦੀ ਆਮ ਜ਼ਿੰਦਗੀ ਤੇ ਬਿਲਕੁੱਲ ਵੀ ਨਹੀਂ ਪਿਆ।
ਰੂਪਨਗਰ ਦੇ ਮੇਨ ਬਾਜ਼ਾਰ 'ਚ ਕੁੱਝ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੱਢਿਆ ਗਿਆ ਜਿਸ ਤੋਂ ਬਾਅਦ ਹੁਣ ਪੰਜਾਬ ਬੰਦ ਦਾ ਅਸਰ ਰੂਪਨਗਰ ਵਿੱਚ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:ਹਥਿਆਰਬੰਦ ਵਿਅਕਤੀਆਂ ਨੇ ਗੁੱਜਰ ਪਰਿਵਾਰ 'ਤੇ ਕੀਤਾ ਹਮਲਾ
ਪੰਜਾਬ ਬੰਦ 'ਚ ਜਨਤਾ ਦੀ ਮੰਗ ਹੈ ਕਿ ਇਸ ਕਾਨੂੰਨ ਦੇ ਤਹਿਤ ਮੁਸਲਮਾਨਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ। ਕੈਪਟਨ ਸਰਕਾਰ ਵੱਲੋਂ ਵੀ ਮੋਦੀ ਦੇ ਇਸ ਫੈਸਲੇ ਦਾ ਵਿਰੁੋਧ ਕੀਤਾ ਗਿਆ।