ਪੰਜਾਬ

punjab

By

Published : Apr 25, 2021, 6:10 PM IST

ETV Bharat / state

ਨੰਗਲ ਦੀ ਇਹ ਐੱਨਜੀਓ ਕਰ ਰਹੀ ਆਕਸੀਜਨ ਦੀ ਮੁਫ਼ਤ ਸੇਵਾ

ਗ੍ਰੀਨ ਅਰਥ ਐਨਜੀਓ ਵੱਲੋਂ ਨੰਗਲ ’ਚ ਆਕਸੀਜਨ ਦੀ ਮੁਫ਼ਤ ਸੇਵਾ ਸ਼ੁਰੂ ਕੀਤੀ ਗਈ ਹੈ।

ਗ੍ਰੀਨ ਅਰਥ ਐੱਨਜੀਓ ਵਲੋਂ ਆਕਸੀਜਨ ਦੀ ਮੁਫ਼ਤ ਸੇਵਾ
ਗ੍ਰੀਨ ਅਰਥ ਐੱਨਜੀਓ ਵਲੋਂ ਆਕਸੀਜਨ ਦੀ ਮੁਫ਼ਤ ਸੇਵਾ

ਰੂਪਨਗਰ:ਗ੍ਰੀਨ ਅਰਥ ਐਨਜੀਓ ਵਲੋਂ ਸ਼ਹਿਰ ਨੰਗਲ ’ਚ ਆਕਸੀਜਨ ਦੀ ਮੁਫਤ ਸੇਵਾ ਸ਼ੁਰੂ ਕੀਤੀ ਗਈ ਹੈ। ਗੌਰਤਲੱਬ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਹਸਪਤਾਲਾਂ ਨੂੰ ਆਕਸੀਜਨ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸਦੇ ਚਲਦੇ ਹੋਏ ਕੋਰੋਨਾ ਮਰੀਜਾਂ ਦੀ ਜਾਨ ਵੀ ਜਾ ਚੁੱਕੀ ਹੈ।

ਨੰਗਲ ਦੇ ਗੁਰਦੁਆਰਾ ਸਿੰਘ ਸਾਹਿਬ ਵਿਖੇ ਵਿਖੇ ਗ੍ਰੀਨ ਅਰਥ ਐਨਜੀਓ ਨੰਗਲ ਵਲੋਂ ਆਕਸੀਜਨ ਦੀ ਮੁਫ਼ਤ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਐਨਜੀਓ ਦੇ ਪ੍ਰਧਾਨ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਇਹ ਮਸ਼ੀਨ 24 ਘੰਟੇ ਫ੍ਰੀ ਸੇਵਾ ਕਰੇਗੀ ਤੇ ਜਿਸ ਵਿਅਕਤੀ ਨੂੰ ਆਕਸੀਜਨ ਦੀ ਕਮੀ ਲੱਗਦੀ ਹੈ। ਉਹ ਮਰੀਜ਼ ਗੁਰਦੁਆਰਾ ਸਾਹਿਬ ਪੁੱਜ ਕੇ ਮੁਫ਼ਤ ਵਿੱਚ ਆਕਸੀਜਨ ਦੀ ਸਪਲਾਈ ਲੈ ਸਕਦੇ ਹਨ ।

ਗ੍ਰੀਨ ਅਰਥ ਐੱਨਜੀਓ ਵਲੋਂ ਆਕਸੀਜਨ ਦੀ ਮੁਫ਼ਤ ਸੇਵਾ

ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਹਸਪਤਾਲਾਂ ਵਿੱਚ ਆਕਸੀਜਨ ਦੀ ਲੋੜੀਦੀਂ ਸਪਲਾਈ ਨਹੀਂ ਆ ਜਾਂਦੀ, ਇਹ ਸੇਵਾ ਜਾਰੀ ਰਹੇਗੀ। ਲੋੜਵੰਦ ਮਰੀਜ਼ ਦੂਰ ਦੁਰਾਡੇ ਦੀਆਂ ਥਾਵਾਂ ਤੋਂ ਇਥੇ ਆ ਆਕਸੀਜਨ ਦੀ ਸਹੂਲਤ ਪ੍ਰਾਪਤ ਸਕਦੇ ਹਨ।

ਦੱਸਣਾ ਚਾਹੁੰਦੇ ਹਾਂ ਕਿ ਨੰਗਲ ’ਚ ਕਿਸੇ ਨਿਜੀ ਸੰਸਥਾ ਵਲੋਂ ਇਹ ਪਹਿਲੀ ਵਾਰ ਉਪਰਾਲਾ ਕੀਤਾ ਗਿਆ ਹੈ ਕਿ ਜਰੂਰਤਮੰਦ ਮਰੀਜ਼ ਇੱਥੇ ਮੁਫ਼ਤ ਵਿੱਚ ਆਕਸੀਜਨ ਪ੍ਰਾਪਤ ਕਰ ਸਕਦੇ ਹਨ।

ਇਹ ਵੀ ਪੜ੍ਹੋ: ਸਰੀਰ ’ਚ ਆਕਸੀਜਨ ਦੀ ਕਮੀ ਪੂਰੀ ਕਰਨ ਲਈ ਇਹ ਤਰੀਕੇ ਅਪਣਾਓ

ABOUT THE AUTHOR

...view details