ਸ੍ਰੀ ਆਨੰਦਪੁਰ ਸਾਹਿਬ: ਅੱਜ ਹਲਕਾ ਦੇ ਸਮੂਹ ਕਿਸਾਨ, ਨੌਜਵਾਨ, ਧਾਰਮਿਕ, ਸਮਾਜਿਕ ਦੁਕਾਨਦਾਰ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇ, ਜਿਨ੍ਹਾਂ ਨੇ ਗੁਰੂ ਘਰ ਵਿੱਚ ਹਾਜਰੀ ਲਵਾਈ। ਇਸ ਮੌਕੇ ‘ਤੇ ਕਿਸਾਨ ਆਗੂਆਂ ਨੇ ਕਿਸਾਨੀ ਅੰਦਲੋਨ ਵਿੱਚ ਸ਼ਹੀਦ (Martyr) ਹੋਣ ਵਾਲੇ ਕਿਸਾਨਾਂ (Farmers) ਦੀ ਆਤਿਮਕ ਸ਼ਾਂਤੀ ਲਈ ਅਰਦਾਸ ਕੀਤੀ।
ਮੋਦੀ ਸਰਕਾਰ ਨੂੰ ਸਮੱਤ ਬਖ਼ਸ਼ਣ ਲਈ ਕਿਸਾਨਾਂ ਨੇ ਕੀਤੀ ਅਰਦਾਸ ਗੁਰੂ ਘਰ ਨਤਮਸਤਕ ਹੋਏ ਇਨ੍ਹਾਂ ਵੱਖ-ਵੱਖ ਵਰਗ ਦੇ ਲੋਕਾਂ ਨੇ ਕਿਸਾਨੀ ਅੰਦੋਲਨ ਦੀ ਚੜਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਹੈ, ਪਿਛਲੇ 7 ਮਹੀਨਿਆ ਤੋਂ ਦਿੱਲੀ ਵਿੱਚ ਚੱਲ ਰਿਹਾ ਕਿਸਾਨੀ ਅੰਦੋਲਨ ਆਪਣੇ ਸਿਖਰਾ ‘ਤੇ ਹੈ, ਤੇ ਇਸ ਅੰਦੋਲਨ ਵਿੱਚ ਕਿਸਾਨਾਂ ਦੀ ਜਿੱਤ ਪੱਕੀ ਹੈ। ਉਨ੍ਹਾਂ ਨੇ ਕਿਹਾ, ਕਿ ਕੇਂਦਰ ਸਰਕਾਰ ਕਿਸਾਨਾਂ ਦੇ ਏਕੇ ਤੋਂ ਬਹੁਤ ਘਬਰਾਈ ਹੋਈ ਹੈ।
ਇਸ ਮੌਕੇ ਦਿਨੋਂ ਦਿਨ ਵਧਦੀ ਮਹਿੰਗਾਈ ਨੂੰ ਲੈਕੇ ਵੀ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨੇ ਸਾਧੇ, ਕਿਹਾ ਦੇਸ਼ ਦੇ ਹਰ ਖੇਤਰ ਵਿੱਚ ਬਾਰ-ਬਾਰ ਕੇਂਦਰ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋ ਰਹੀ ਹੈ। ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੱਡੇ ਘਰਾਣਿਆ ਦਾ ਕਮਾਓ ਪੁੱਤ ਦੱਸਿਆ। ਜੋ ਗਰੀਬ ਲੋਕਾਂ ਦਾ ਖੂਨ ਨਚੋੜ ਕੇ ਵੱਡੇ ਘਰਾਣਿਆਂ ਨੂੰ ਦਿੰਦਾ ਹੈ। ਕਿਸਾਨਾਂ ਨੇ ਡੀਜ਼ਲ-ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਨੂੰ ਕੇਂਦਰ ਸਰਕਾਰ ਦੀ ਮਹਾਂ ਨਲਾਇਕੀ ਕਰਾਰ ਦਿੱਤਾ।
ਇਸ ਮੌਕੇ ਇਨ੍ਹਾਂ ਲੋਕਾਂ ਦਾ ਕਹਿਣਾ ਹੈ। ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਈ ਵੀ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਹੈ, ਕਿ ਪ੍ਰਮਾਤਮਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਮੱਤ ਬਖ਼ਸ਼ਣ, ਤਾਂ ਜੋ ਉਹ ਸਹੀ ਫੈਸਲੇ ਲੈੇਕੇ ਦੇਸ਼ ਨੂੰ ਤਰੱਕੀ ਦੀ ਰਾਹ ਦੇ ਲੈਕੇ ਜਾਣ। ਜਿਸ ਨਾਲ ਆਮ ਲੋਕਾਂ ਦਾ ਵੀ ਭਲਾ ਹੋਵੇ
ਇਹ ਵੀ ਪੜ੍ਹੋ:ਘੱਟ ਬਿਜਲੀ ਮਿਲਣ ਕਰਕੇ ਕਿਸਾਨਾਂ ਦਾ ਕੈਪਟਨ ਸਰਕਾਰ ਖ਼ਿਲਾਫ਼ ਪ੍ਰਦਰਸ਼ਨ