ਪੰਜਾਬ

punjab

ETV Bharat / state

ਪਿੰਡ ਪਹੁੰਚੀ ਬਲਜੀਤ ਕੁਮਾਰ ਦੀ ਮ੍ਰਿਤਕ ਦੇਹ, ਪਰਿਵਾਰ ਨੇ ਰੀਤੀ ਰਿਵਾਜ਼ਾਂ ਨਾਲ ਕੀਤਾ ਅੰਤਿਮ ਸੰਸਕਾਰ - ਦਿਲ ਦਾ ਦੌਰਾ

ਰੂਪਨਗਰ ਦੇ ਨੰਗਲ ਵਿਖੇ ਬਿਭੌਰ ਸਾਹਿਬ ਦਾ ਨੌਜਵਾਨ, ਜੋ ਕੁਝ ਸਮਾਂ ਪਹਿਲਾਂ ਪਰਿਵਾਰ ਸਮੇਤ ਕੈਨੇਡਾ ਗਿਆ ਸੀ। ਬੀਤੇ ਉਕਤ ਨੌਜਵਾਨ ਦੀ ਘਰ ਵਿੱਚ ਹੀ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ, ਜਿਸ ਦੀ ਮ੍ਰਿਤਕ ਦੇਹ ਬੀਤਾ ਦੇਨੀਂ ਪਿੰਡ ਪੁੱਜੀ ਤੇ ਪਰਿਵਾਰ ਵੱਲੋਂ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ।

Deadbody of Baljit Kumar reached the village, family performed the cremation
ਪਿੰਡ ਪਹੁੰਚੀ ਬਲਜੀਤ ਕੁਮਾਰ ਦੀ ਮ੍ਰਿਤਕ ਦੇਹ, ਪਰਿਵਾਰ ਨੇ ਰੀਤੀ ਰਿਵਾਜ਼ਾਂ ਨਾਲ ਕੀਤਾ ਅੰਤਿਮ ਸੰਸਕਾਰ

By

Published : Jun 21, 2023, 9:38 AM IST

ਰੂਪਨਗਰ ਵਿੱਚ ਨੌਜਵਾਨ ਦਾ ਕੀਤਾ ਗਿਆ ਸਸਕਾਰ

ਰੂਪਨਗਰ :ਵਿਦੇਸ਼ਾਂ ਵਿੱਚ ਗਏ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਸਬੰਧੀ ਅਕਸਰ ਹੀ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਉਥੇ ਦਿਲ ਦਾ ਦੌਰਾ ਪੈਣ, ਜਾਂ ਕਿਸੇ ਹੋਰ ਬਿਮਾਰੀ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੋਵੇ। ਅਜਿਹਾ ਹੀ ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ, ਜਿਥੇ ਨਗਲ ਦੇ ਬਿਭੌਰ ਸਾਹਿਬ ਦਾ ਇਕ ਨੌਜਵਾਨ, ਜੋ ਆਪਣੇ ਪਰਿਵਾਰ ਸਮੇਤ ਕੈਨੇਡਾ ਗਿਆ ਸੀ, ਦੀ ਘਰ ਵਿੱਚ ਹੀ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।

ਜਾਣਕਾਰੀ ਅਨੁਸਾਰ ਨੰਗਲ ਤਹਿਸੀਲ ਵਿੱਚ ਪੜ੍ਹਦਾ ਪਿੰਡ ਬਿਭੌਰ ਸਾਹਿਬ ਦਾ ਨੌਜਵਾਨ ਬਲਜੀਤ ਕੁਮਾਰ ਰੋਜ਼ੀ-ਰੋਟੀ ਦੀ ਭਾਲ ਵਿੱਚ ਪਰਿਵਾਰ ਸਮੇਤ ਕੈਨੇਡਾ ਗਿਆ ਸੀ, ਤਾਂ ਜੋ ਮਿਹਨਤ ਮਜ਼ਦੂਰੀ ਕਰ ਕੇ ਘਰ ਦੀ ਆਰਥਿਕ ਹਾਲਤ ਨੂੰ ਸੁਧਾਰਿਆ ਜਾ ਸਕੇ, ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ 10 ਮਹੀਨੇ ਪਹਿਲਾਂ ਪਿੰਡ ਬਿਭੌਰ ਸਾਹਿਬ ਤੋਂ ਕੈਨੇਡਾ ਗਿਆ ਸੀ। ਪਰਿਵਾਰ ਵੱਲੋਂ ਪੁੱਤਰ ਦੀ ਲਾਸ਼ ਵਾਪਸ ਲਿਆਉਣ ਲਈ ਕਾਫ਼ੀ ਯਤਨ ਕੀਤੇ ਗਏ, ਜਿਸ ਤੋਂ ਬਾਅਦ ਬੀਤੇ ਦਿਨੀਂ ਉਸ ਦੀ ਲਾਸ਼ ਪਿੰਡ ਪਹੁੰਚੀ ਤੇ ਪਰਿਵਾਰ ਨੇ ਰੀਤੀ-ਰਿਵਾਜ਼ਾਂ ਨਾਲ ਪੁੱਤਰ ਦੀ ਲਾਸ਼ ਨੂੰ ਅਗਨ ਭੇਟ ਕੀਤਾ।

ਘਰ ਵਿੱਚ ਹੀ ਵਿਗੜੀ ਹਾਲਤ, ਪਰ ਸਾਰ ਲੈਣ ਵਾਲਾ ਨਹੀਂ ਸੀ ਕੋਈ :ਕੈਨੇਡਾ ਵਿਚ ਬਲਜੀਤ ਕੁਮਾਰ ਦੀ ਤਬੀਅਤ ਅਚਾਨਕ ਵਿਗੜ ਗਈ, ਜਿਸ ਕਾਰਨ ਉਹ ਘਰ ਵਿੱਚ ਹੀ ਬੇਹੋਸ਼ ਹੋ ਗਿਆ। ਇਸ ਦੌਰਾਨ ਉਸ ਦੀ ਸਾਰ ਲੈਣ ਵਾਲਾ ਕੋਈ ਵੀ ਨਹੀਂ ਸੀ, ਕਿਉਂਕਿ ਘਰ ਵਿੱਚ ਇੱਕ ਛੋਟੇ ਬੱਚੇ ਤੋਂ ਇਲਾਵਾ ਕੋਈ ਵੀ ਮੌਜੂਦ ਨਹੀਂ ਸੀ। ਉਸ ਦੀ ਪਤਨੀ ਕੰਮ ਦੇ ਸਿਲਸਿਲੇ 'ਚ ਘਰੋਂ ਬਾਹਰ ਗਈ ਹੋਈ ਸੀ, ਜਦੋਂ ਉਸ ਨੇ ਘਰ ਆ ਕੇ ਦੇਖਿਆ ਤਾਂ ਉਸ ਨੂੰ ਪਤਾ ਲੱਗਾ, ਪਰ ਉਦੋਂ ਤੱਕ ਉਹ ਮੌਤ ਦੇ ਮੂੰਹ 'ਚ ਜਾ ਚੁੱਕਾ ਸੀ।

ਅੰਮ੍ਰਿਤਸਰ ਦੇ ਨੌਜਵਾਨ ਦੀ ਵੀ ਹੋਈ ਸੀ ਭੇਤਭਰੇ ਹਾਲਾਤ ਵਿੱਚ ਮੌਤ : ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਕੈਨੇਡਾ ਵਿੱਚ ਰੋਜ਼ੀ ਰੋਟੀ ਕਮਾਉਣ ਗਏ ਅੰਮ੍ਰਿਤਸਰ ਛੇਹਰਟਾ ਦੇ ਰਹਿਣ ਵਾਲੇ ਨੌਜਵਾਨ ਤਰਨਵੀਰ ਸਿੰਘ ਦੀ ਕੈਨੇਡਾ ਵਿੱਚ ਭੇਤਭਰੇ ਹਾਲਾਤ 'ਚ ਮੌਤ ਹੋ ਗਈ ਸੀ। ਪਰਿਵਾਰ ਤਰਨਵੀਰ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਦੀ ਮੰਗ ਕਰ ਰਿਹਾ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਰਾਜਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਤਰਨਵੀਰ ਸਿੰਘ ਜਨਵਰੀ 2021 ਵਿੱਚ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਰਾਜਵੰਤ ਸਿੰਘ ਦੇ ਦੋਸਤ ਦਾ ਪੁੱਤਰ ਵੀ ਤਰਨਵੀਰ ਦੇ ਨਾਲ ਹੀ ਰਹਿੰਦਾ ਸੀ ਤੇ ਉਸ ਨੇ ਆਪਣੇ ਪਿਤਾ ਨੂੰ ਫੋਨ ਕਰ ਕੇ ਸੂਚਿਤ ਕੀਤਾ ਕਿ ਤਰਨਵੀਰ ਰਾਤ ਨੂੰ ਸੁੱਤਾ ਸੀ, ਪਰ ਸਵੇਰੇ ਉੱਠਿਆ ਨਹੀਂ। ਉਕਤ ਨੌਜਵਾਨ ਨੇ ਫੋਨ ਉਤੇ ਆਪਣੇ ਪਿਤਾ ਨੂੰ ਦੱਸਿਆ ਕਿ ਉਨ੍ਹਾਂ ਨੇ ਮੌਕੇ ਉਤੇ ਐਂਬੂਲੈਂਸ ਨੂੰ ਬੁਲਾਇਆ ਤੇ ਹਸਪਤਾਲ ਲੈ ਕੇ ਗਏ ਜਿਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ABOUT THE AUTHOR

...view details