ਰੋਪੜ: ਰੋਪੜ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਕਰੈਸ਼ਰ ਯੂਨੀਅਨ ਵੱਲੋਂ (Demonstration by Crash Union) ਪੰਜਾਬ ਸਰਕਾਰ ਦੁਆਰਾ ਲਾਗੂ ਕੀਤੀ ਗਈ ਨਵੀਂ ਕਰੈਸ਼ਰ ਨੀਤੀ 2022 ਵਾਪਸ ਦਾ ਪ੍ਰਦਰਸ਼ਨ ਕਰਦਿਆਂ ਜ਼ਬਰਦਸਤ ਵਿਰੋਧ ਕੀਤੀ ਗਿਆ। ਪ੍ਰਦਰਸ਼ਨਕਾਰੀਆਂ ਨੇ ਰੋਪੜ ਦੇ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਖੇ ਇੱਕਠ ਕੀਤਾ ਅਤੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਵੀ ਸੌਂਪਿਆ।
ਕਰੈਸ਼ਰ ਯੂਨੀਅਨ ਦੇ ਨੁਮਾਇੰਦਿਆਂ ਨੇ ਮੰਗ ਕੀਤੀ ਕਿ ਸਰਕਾਰ ਦੁਆਰਾ ਲਾਗੂ ਕੀਤੀ ਗਈ ਕਰੈਸ਼ਰ ਨੀਤੀ ਨੂੰ ਵਾਪਸ ਲਿਆ (The crasher policy should be withdrawn) ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਲਾਗੂ ਕੀਤੀ ਗਈ ਕਰੈਸ਼ਰ ਨੀਤੀ 2022 ਕਰੈਸ਼ਰ ਇੰਡਸਟਰੀ ਨੂੰ ਖਤਮ ਕਰਨ ਵਾਲੀਆਂ ਹਨ।ਉਨ੍ਹਾਂ ਮੰਗ ਕੀਤੀ ਕਿ ਕਰੈਸ਼ਰ ਇੰਡਸਟਰੀ ਨੂੰ ਖਤਮ ਕਰਨ ਵਾਲੀ ਇਸ ਪਾਲਿਸੀ ਅਤੇ ਨੋਟੀਫੀਕੇਸ਼ਨ ਨੂੰ ਵਾਪਿਸ ਲਿਆ ਜਾਵੇ ਜੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬਿਨ੍ਹਾਂ ਕੁੱਝ ਵਿਚਾਰ ਕੀਤੇ ਇਸ ਨਵੀਂ ਕਰੈਸ਼ਰ ਨੀਤੀ ਨੂੰ ਕਰੈਸ਼ਰ ਮਾਲਕਾਂ ਦੇ ਸਿਰ ਮੜ੍ਹ ਦਿੱਤਾ ਹੈ ਅਤੇ ਇਸ ਨੀਤੀ ਨਾਲ ਕਰੈਸ਼ਰਾਂ ਦਾ ਕੰਮ ਤਬਾਹ ਹੋਣ ਕੰਢੇ (Destroy the work of crashers) ਪਹੁੰਚ ਚੁੱਕਾ। ਉਨ੍ਹਾਂ ਕਿਹਾ ਕਿ ਫਿਲਹਾਲ ਸਰਕਾਰ ਸਾਨੂੰ ਕੱਚੇ ਮਾਲ ਦੀ ਲਗਾਤਾਰ ਉਪਲੱਬਤਾ ਨਿਸ਼ਚਿਤ ਕਰਨ ਲਈ ਸਿੱਧੇ ਕਰੈਸ਼ਰ ਨੂੰ ਲੀਜ਼ ਜਾਂ ਪਰਮਿਟ ਜਾਰੀ ਕਰਕੇ ਸਾਡੇ ਕਰੈਸ਼ਰ ਚਲਵਾਏ। ਇਸ ਤੋਂ ਬਾਅਦ ਅਸੀਂ ਸਰਕਾਰ ਦੀ ਪਾਲਿਸੀ ਦੀਆਂ ਕੁਝ ਸ਼ਰਤਾਂ ਮੰਨਣ ਲਈ ਸੋਚ ਸਕਦੇ ਹਾਂ ਅਤੇ ਬਾਕੀ ਸ਼ਰਤਾਂ ਉੱਤੇ ਸਰਕਾਰ ਗੱਲਬਾਤ ਕਰਕੇ ਰਹਿੰਦੀਆਂ ਤਰੁੱਟੀਆਂ ਨੂੰ ਦੂਰ ਕਰ ਸਕਦੀ ਹੈ।