ਅਨੰਦਪੁਰ ਸਾਹਿਬ : ਖ਼ਾਲਸੇ ਦੀ ਧਰਤੀ ਉੱਤੇ ਹੋਲੇ-ਮਹੱਲੇ ਨੂੰ ਲੈ ਕੇ ਤਿਆਰੀਆਂ ਧੂਮ-ਧਾਮ ਨਾਲ ਮੁਕੰਮਲ ਹੋ ਗਈਆਂ ਹਨ। ਹੋਲੇ-ਮਹੱਲੇ ਨੂੰ ਲੈ ਕੇ ਸਿੱਖ ਸੰਗਤ ਵਿੱਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਹੋਲੇ-ਮਹੱਲੇ ਨੂੰ ਲੈ ਕੇ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਚੌਂਕਸ ਹੈ।
ਪਰ ਉੱਥੇ ਹੀ ਦੂਸਰੇ ਪਾਸੇ ਕੋਰੋਨਾ ਵਾਇਰਸ ਦਾ ਖੌਫ਼ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੌਰਾਨ ਬਾਜ਼ਾਰਾਂ ਵਿੱਚ ਕਰੋਨਾ ਵਾਇਰਸ ਤੋਂ ਬਚਾਓ ਲਈ ਮਾਸਕ ਆਮ ਮਿਲ ਰਹੇ ਹਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੇ ਮੇਲੇ ਦੌਰਾਨ ਮਿਲ ਰਹੇ ਕਰੋਨਾ ਵਾਇਰਸ ਦੇ ਬਚਾਓ ਲਈ ਮਾਸਕ ਇਸ ਗੱਲ ਦਾ ਸਬੂਤ ਹਨ ਕਿ ਕਰੋਨਾ ਵਾਇਰਸ ਨੂੰ ਲੋਕੀ ਕਿੰਨਾ ਸੰਜੀਦਗੀ ਨਾਲ ਲੈ ਰਹੇ ਹਨ।
ਹਾਲਾਂਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੇ ਗੱਲ ਕਰੀਏ ਤਾਂ ਦਵਾਈਆਂ ਦੀਆਂ ਦੁਕਾਨਾਂ ਅਤੇ ਹਸਪਤਾਲਾਂ ਵਿੱਚ ਮਾਸਕ ਦੀ ਕਮੀ ਜ਼ਰੂਰ ਹੈ ਪਰ ਇਸ ਦਾ ਪੂਰਾ ਫ਼ਾਇਦਾ ਰੇਹੜੀਆਂ ਅਤੇ ਦੁਕਾਨਾਂ ਵਾਲੇ ਲੈ ਰਹੇ ਹਨ।