ਰੂਪਨਗਰ:ਭਾਖੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਸਰਕਾਰੀ ਵਿਭਾਗਾਂ ਨੂੰ ਇੱਕ ਪੱਤਰ ਰਾਹੀਂ ਜਾਣਕਾਰੀ ਦਿੱਤੀ ਗਈ ਕਿ ਆਉਣ ਵਾਲੇ ਬਰਸਾਤੀ ਪਾਣੀ ਨੂੰ ਭਾਖੜਾ ਡੈਮ ਵਿੱਚ ਸਟੋਰ ਕਰਨ ਦੇ ਲਈ ਉਸ ਵਿੱਚ ਜੰਮਿਆ ਹੋਇਆ ਪਹਿਲਾ ਪਾਣੀ ਰਲੀਜ਼ ਕਰਨ ਦੇ ਆਰਡਰ ਦਿੱਤੇ ਗਏ ਹਨ। ਜਿਸ ਦੇ ਵਿੱਚ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਦਫ਼ਤਰ ਵੱਲੋਂ ਇੱਕ ਚਿਤਾਵਨੀ ਦਿੱਤੀ ਗਈ ਕਿ ਉਹ 23 ਜੂਨ ਨੂੰ ਭਾਖੜਾ ਡੈਮ ਤੋਂ ਪਾਣੀ ਛੱਡਣਗੇ । ਜਿਸ ਕਾਰਨ ਸਤਲੁਜ ਦਰਿਆ ਅਤੇ ਹੋਰ ਥਾਵਾਂ 'ਤੇ ਪਾਣੀ ਦਾ ਪੱਧਰ ਵੱਧ ਜਾਵੇਗਾ । ਜਿਸ ਦੀ ਜਾਣਕਾਰੀ ਉਨ੍ਹਾਂ ਨੇ ਇਕ ਪੱਤਰ ਜਾਰੀ ਕਰਦੇ ਹੋਏ ਸਾਰੇ ਹੀ ਸਬੰਧਤ ਵਿਭਾਗਾਂ ਨੂੰ ਦਿੱਤੀ ਹੈ।
ਜੇਕਰ ਤੁਸੀਂ ਵੀ ਰਹਿੰਦੇ ਹੋ ਦਰਿਆ ਜਾਂ ਭਾਖੜਾ ਨਹਿਰ ਦੇ ਨਜਦੀਕ ਤਾਂ ਇਹ ਖ਼ਬਰ ਤੁਹਾਡੇ ਲਈ ਹੈ ਬਹੁਤ ਜਰੂਰੀ ! - ਭਾਖੜਾ ਡੈਮ
ਭਾਖੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਸਰਕਾਰੀ ਵਿਭਾਗਾਂ ਨੂੰ ਇੱਕ ਪੱਤਰ ਰਾਹੀਂ ਜਾਣਕਾਰੀ ਦਿੱਤੀ ਗਈ ਕਿ ਆਉਣ ਵਾਲੇ ਬਰਸਾਤੀ ਪਾਣੀ ਨੂੰ ਭਾਖੜਾ ਡੈਮ ਵਿੱਚ ਸਟੋਰ ਕਰਨ ਦੇ ਲਈ ਉਸ ਵਿੱਚ ਜੰਮਿਆ ਹੋਇਆ ਪਹਿਲਾ ਪਾਣੀ ਰਲੀਜ਼ ਕਰਨ ਦੇ ਆਰਡਰ ਦਿੱਤੇ ਗਏ ਹਨ।
ਪਾਣੀ ਦਾ ਪੱਧਰ ਵੱਧਣ ਦੀ ਚੇਤਾਵਨੀ: ਇਸ ਪੱਤਰ ਰਾਹੀਂ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੰਗਲ ਡੈਮ ਦੇ ਨਾਲ ਲੱਗਦੀ ਖੱੜ੍ਾ ਜਿਸ ਵਿੱਚ ਨਕਿਆ , ਲੋਹੜ , ਸਤਲੁਜ ਦਰਿਆ ਦੇ ਨਾਲ ਨਾਲ ਘਨੌਲੀ ਥਰਮਲ ਵਿੱਚ ਵੀ ਪਾਣੀ ਦਾ ਪੱਧਰ ਵਧਣ ਦੀ ਚੇਤਾਵਨੀ ਦਿੱਤੀ ਹੈ। ਇਹ ਸਾਰੇ ਸਬੰਧਤ ਵਿਭਾਗਾਂ ਨੂੰ ਜਾਰੀ ਕਰ ਦਿੱਤਾ ਗਿਆ ਹੈ। ਜੇਕਰ ਉਹ ਮੰਨ ਜਾਂਦੇ ਹਨ ਤਾਂ ਸਤਲੁਜ ਦਰਿਆ ਵਿੱਚ 5000 ਕਿਊਸਿਕ ਪਾਣੀ ਛੱਡਿਆ ਜਾਵੇਗਾ।
ਲੋਕਾਂ ਨੂੰ ਚਿਤਾਵਨੀ: ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਨਾਂ੍ਹ ਆਖਿਆ ਕਿ ਪਾਣੀ ਛੱਡ ਤੋਂ ਪਹਿਲਾਂ 2 ਵਾਰ ਹੂਟਰ 5-5 ਮਿੰਟ ਦੇ ਵਖ਼ਫ਼ੇ ਮਗਰੋਂ ਵਜਾਇਆ ਜਾਂਦਾ ਹੈ। ਇਸ ਤੋਂ ਬਾਅਦ ਪਾਣੀ ਨੂੰ ਛੱਡਿਆ ਜਾਂਦਾ ਹੈ। ਅਧਿਕਾਰੀਆਂ ਮੁਤਾਬਿਕ ਬਰਸਾਤ ਦੇ ਮੌਸਮ 'ਚ ਪਾਣੀ ਦਾ ਪੱਧਰ ਵੱਧ ਵੀ ਸਕਦਾ ਹੈ।