ਰੂਪਨਗਰ:ਭਾਰਤੀ ਕ੍ਰਿਕਟ ਟੀਮ ਵਿੱਚ ਖੇਡ ਰਹੇ ਪੰਜਾਬ ਦੇ ਖਿਡਾਰੀ ਅਰਸ਼ਦੀਪ ਸਿੰਘ ਦੇ ਭਾਰਤ ਪਾਕਿਸਤਾਨ ਮੈਚ ਦੌਰਾਨ ਕੈਚ ਛੁੱਟ ਜਾਣ ਤੇ ਕੀਤੇ ਜਾ ਰਹੇ ਟ੍ਰੋਲ ਤੇ ਹੁਣ ਪੰਜਾਬ ਦੇ ਦਿੱਗਜ ਨੇਤਾ ਅਰਸ਼ਦੀਪ ਦੇ ਹੱਕ ਵਿੱਚ ਉਤਰ ਆਏ ਹਨ। ਜੋ ਅਰਸ਼ਦੀਪ ਨੂੰ ਹੱਲਸ਼ੇਰੀ ਦੇ ਰਹੇ ਹਨ ਅਤੇ ਉਸ ਦੇ ਖਿਲਾਫ ਟ੍ਰੋਲ ਕਰਨ ਵਾਲਿਆਂ ਨੂੰ ਵੀ ਜਵਾਬ ਦੇ ਰਹੇ ਹਨ। ਇਨ੍ਹਾਂ ਵੱਲੋਂ ਅਰਸ਼ਦੀਪ ਨਾਲ ਇਸ ਤਰ੍ਹਾਂ ਦੀ ਸ਼ਬਦਾਵਲੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਦਲਜੀਤ ਚੀਮਾ ਤਕੜੇ ਹੋ ਕੇ ਖੇਡਣ ਦਾ ਦਿੱਤਾ ਹੌਸਲਾ:ਬੋਲਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਤੇ ਸਰਕਾਰ ਨੂੰ ਗੰਭੀਰਤਾ ਦਿਖਾਉਣੀ ਚਾਹੀਦੀ ਹੈ। ਜਿੰਨ੍ਹਾਂ ਸ਼ੋਸ਼ਲ ਅਕਾਊਂਟਾਂ ਤੋਂ ਇਹ ਟ੍ਰੋਲ ਕੀਤੇ ਜਾ ਰਹੇ ਹਨ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇ ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਅਕਾਉਂਟ ਫੇਸਬੁੱਕ, ਟਵਿਟਰ ਹੈਂਡਲ ਅਤੇ ਇੰਸਟਾਗ੍ਰਾਮ ਤੇ ਬੰਦ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਫਿਰਕੁਵਾਦ ਨਹੀਂ ਫੈਲਾਉਣਾ ਚਾਹੀਦਾ। ਡਾ. ਚੀਮਾ ਨੇ ਕਿਹਾ ਕਿ ਸਾਰੇ ਦੇਸ਼ ਦੇ ਲੋਕ ਉਹ ਅਰਸ਼ਦੀਪ ਸਿੰਘ ਦੇ ਨਾਲ ਹਨ ਅਤੇ ਮੈਂ ਵੀ ਉਸ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਅਰਸ਼ਦੀਪ ਤਕੜ੍ਹੇ ਹੋ ਕੇ ਗੇਮ ਖੇਡਣ ਪਰ ਸਰਕਾਰਾਂ ਨੂੰ ਵੀ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੇ ਇਹ ਗਲਤ ਕੰਮ ਕੀਤਾ ਹੈ ਨਫਰਤ ਫੈਲਾਈ ਹੈ, ਜਿਸ ਤਰ੍ਹਾਂ ਦੇ ਧਰਮਾਂ ਦੇ ਅਧਾਰ ਦੇ ਉੱਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਨ੍ਹਾਂ ਨੂੰ ਨੱਥ ਪਾਈ ਜਾਵੇ।
ਐਤਵਾਰ 4 ਸਤੰਬਰ ਨੂੰ ਏਸ਼ੀਆ ਕੱਪ ਵਿੱਚ ਛੁੱਟਿਆ ਸੀ ਕੈਚ: ਭਾਰਤੀ ਟੀਮ ਐਤਵਾਰ 4 ਸਤੰਬਰ ਨੂੰ ਏਸ਼ੀਆ ਕੱਪ ਦੇ ਸੁਪਰ-4 ਦੌਰ ਦੇ ਮੈਚ 'ਚ ਪਾਕਿਸਤਾਨ ਤੋਂ ਪੰਜ ਵਿਕਟਾਂ ਨਾਲ ਹਾਰ ਗਈ। ਇਸ ਹਾਰ ਤੋਂ ਬਾਅਦ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਅਰਸ਼ਦੀਪ ਨੇ 18ਵੇਂ ਓਵਰ ਵਿੱਚ ਆਸਿਫ਼ ਅਲੀ ਦਾ ਕੈਚ ਛੁੱਟ ਗਿਆ ਸੀ।
ਖਾਲਿਸਤਾਨ ਨਾਲ ਜੁੜਿਆ ਅਰਸ਼ਦੀਪ ਦਾ ਨਾਂ:ਉਦੋਂ ਤੋਂ ਉਹ ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਰਹੀ ਹੈ। ਇੱਥੋਂ ਤੱਕ ਕਿ ਵਿਕੀਪੀਡੀਆ 'ਤੇ ਅਰਸ਼ਦੀਪ ਦਾ ਨਾਂ ਖਾਲਿਸਤਾਨ ਨਾਲ ਜੁੜਿਆ ਹੋਇਆ ਸੀ। ਸਰਕਾਰ ਇਸ 'ਤੇ ਸਖਤ ਹੋ ਗਈ ਹੈ ਅਤੇ ਵਿਕੀਪੀਡੀਆ ਦੇ ਅਧਿਕਾਰੀਆਂ ਨੂੰ ਨੋਟਿਸ ਭੇਜਿਆ ਹੈ।
ਜਿਨ੍ਹਾਂ ਨੇ ਕਦੇ ਬੱਲਾ ਨਹੀਂ ਫੜਿਆ ਉਹੀ ਕਰ ਰਹੇ ਹਨ ਟ੍ਰੋਲ: ਕੈਚ ਛੱਡਣ ਤੋਂ ਬਾਅਦ ਟ੍ਰੋਲ ਹੋ ਰਹੇ ਕ੍ਰਿਕਟਰ ਅਰਸ਼ਦੀਪ ਸਿੰਘ ਨੂੰ ਪੰਜਾਬ ਦੇ ਖੇਡ ਮੰਤਰੀ ਦਾ ਸਮਰਥਨ ਮਿਲਿਆ ਹੈ। ਖੇਡ ਮੰਤਰੀ ਗੁਰਮੀਤ ਮੀਤ ਹੇਅਰ ਨੇ ਅਰਸ਼ਦੀਪ ਦੀ ਮਾਤਾ ਬਲਜੀਤ ਕੌਰ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਕਦੇ ਬੱਲਾ ਨਹੀਂ ਫੜਿਆ, ਉਹ ਇਹ ਸਭ ਕਰ ਰਹੇ ਹਨ। ਅਰਸ਼ਦੀਪ ਆਪਣੀ ਪ੍ਰਤਿਭਾ ਦੇ ਦਮ 'ਤੇ 140 ਕਰੋੜ ਦੀ ਆਬਾਦੀ 'ਚੋਂ 11 ਖਿਡਾਰੀਆਂ ਦੀ ਟੀਮ 'ਚ ਖੇਡ ਰਿਹਾ ਹੈ। ਹਰ ਕਿਸੇ ਦੇ ਚੰਗੇ ਦਿਨ ਅਤੇ ਮਾੜੇ ਦਿਨ ਹੁੰਦੇ ਹਨ।