ਪੰਜਾਬ

punjab

ETV Bharat / state

ਬਕਸਰ ਗਰੁੱਪ ਦੇ ਮੈਂਬਰ ਨੂੰ ਰੂਪਨਗਰ ਪੁਲਿਸ ਨੇ ਕੀਤਾ ਕਾਬੂ - ਰੂਪਨਗਰ ਪੁਲਿਸ

ਰੂਪਨਗਰ ਪੁਲਿਸ ਨੇ ਬਕਸਰ ਗਰੁੱਪ ਦੇ ਮੈਂਬਰ ਸੁਖਵਿੰਦਰ ਸਿੰਘ ਨੂੰ ਪਿਸਟਲ, ਦੇਸੀ 32 ਬੋਰ, 6 ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ।

member of the Baksar group was arrested
ਫ਼ੋਟੋ

By

Published : Nov 30, 2019, 1:02 PM IST

Updated : Nov 30, 2019, 3:13 PM IST

ਰੂਪਨਗਰ: ਪੁਲਿਸ ਨੇ ਬਕਸਰ ਗਰੁੱਪ ਦੇ ਭਗੌੜੇ ਸਰਗਰਮ ਮੈਂਬਰ ਸੁਖਵਿੰਦਰ ਸਿੰਘ ਉਰਫ਼ ਸੋਨੀ ਨੂੰ ਗ੍ਰਿਫ਼ਤਾਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਕੋਲੋਂ 1 ਪਿਸਟਲ, ਦੇਸੀ 32 ਬੋਰ, 6 ਜਿੰਦਾ ਕਾਰਤੂਸ, 312 ਬੋਰ ਤੇ 8 ਗ੍ਰਾਮ ਨਸ਼ੀਲਾ ਪਾਊਡਰ ਮਿਲਿਆ ਹੈ।

ਦੱਸ ਦੇਈਏ ਕਿ ਇਹ ਗਿਰੋਹ ਜ਼ਿਲ੍ਹਾ ਖੰਨਾ ਦੇ ਖਾੜਕੂਆਂ ਨੂੰ ਅਸਲਾ ਸਪਲਾਈ ਕਰਦਾ ਹੈ ਜਿਸ ਨੂੰ ਰੂਪਨਗਰ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਨੂੰ ਇਸ ਸਰਗਰਮ ਭਗੌੜੇ ਨੂੰ ਗ੍ਰਿਫ਼ਤਾਰ ਕਰਨ 'ਚ ਕਾਮਯਾਬੀ ਹਾਸਿਲ ਹੋਈ ਹੈ।

ਪੁਲਿਸ ਨੇ ਦੱਸਿਆ ਕਿ ਇਹ ਸਰਗਰਮ ਭਗੌੜਾ ਬਹਾਦਰ ਸਿੰਘ ਦਾ ਪੁੱਤਰ ਲਖਵੀਰ ਸਿੰਘ ਹੈ ਜੋ ਕਿ ਪਿੰਡ ਲਖਨੌਰ ਦਾ ਵਾਸੀ ਹੈ ਉਸ ਤੋਂ ਰੂਪਨਗਰ ਪੁਲਿਸ ਨੇ 1 ਪਿਸਟਲ, ਦੇਸੀ 32 ਬੋਰ, 6 ਜਿੰਦਾ ਕਾਰਤੂਸ, 312 ਬੋਰ ਤੇ 8 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ।

ਵੀਡੀਓ

ਉਨ੍ਹਾਂ ਨੇ ਕਿਹਾ ਕਿ ਉਸ ਦੇ ਵਿਰੁੱਧ ਪਹਿਲਾਂ ਵੀ ਕਈ ਮਾਮਲੇ ਦਰਜ ਸੀ, ਜਿਸ ਦੀ ਭਾਲ ਲਈ ਪੰਜਾਬ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਮੁਲਜ਼ਮ ਦੇ ਵਿਰੁੱਧ ਵੱਖ-ਵੱਖ ਧਾਰਾ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਕੰਟਰੈਕਟਰ ਮੁਲਾਜ਼ਮਾਂ ਨੂੰ 3 ਮਹੀਨਿਆਂ ਦੀ ਤਨਖਾਹ ਨਾ ਮਿਲਣ 'ਤੇ ਕੀਤਾ ਰੋਸ ਪ੍ਰਦਰਸ਼ਨ

ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਇੱਕ ਦਰਜਨ ਦੇ ਕਰੀਬ ਪੰਜਾਬ ਦੇ ਨਾਮੀ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਹੁਣ ਰੂਪਨਗਰ ਪੁਲਿਸ ਵੱਲੋਂ ਬਕਸਰ ਗਰੁੱਪ ਦੇ ਸਰਗਰਮ ਮੈਂਬਰ ਨੂੰ ਗ੍ਰਿਫ਼ਤਾਰ ਕਰਨ ਦੇ ਵਿੱਚ ਵੱਡੀ ਕਾਮਯਾਬੀ ਹਾਸਲ ਹੋਈ ਹੈ।

Last Updated : Nov 30, 2019, 3:13 PM IST

ABOUT THE AUTHOR

...view details