ਪਟਿਆਲਾ: ਸ਼ਾਹੀ ਸ਼ਹਿਰ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਤੇ ਪੀਡੀਏ ਉਮੀਦਵਾਰ ਡਾ. ਧਰਮਵੀਰ ਗਾਂਧੀ ਵਿਚਕਾਰ ਫ਼ਸਵੀਂ ਟੱਕਰ ਮੰਨੀ ਜਾ ਰਹੀ ਹੈ। ਇਸ ਹਲਕੇ 'ਚ ਚੋਣਾਂ ਸਾਂਤੀ ਨਾਲ ਨੇਪਰੇ ਚੜ੍ਹੀਆਂ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਨੇ ਆਪਣੇ ਜਮੂਹਰੀ ਹੱਕ ਵੋਟ ਦਾ ਇਸਤੇਮਾਲ ਪਟਿਆਲਾ ਵਿਖੇ ਕੀਤਾ, ਉੱਧਰ ਪੀਡੀਏ ਉਮੀਦਵਾਰ ਧਰਮਵੀਰ ਗਾਂਧੀ ਨੇ ਵੀ ਪਟਿਆਲਾ ਵਿਖੇ ਆਪਣੇ ਪਰਿਵਾਰ ਸਮੇਤ ਵੋਟ ਪਾਈ।
ਕੀ ਕੁੱਝ ਰਿਹਾ ਖ਼ਾਸ?
ਲੋਕ ਸਭਾ ਚੋਣਾਂ: ਕੁਝ ਇਸ ਤਰ੍ਹਾਂ ਰਿਹਾ ਪਟਿਆਲਾ ਦਾ ਹਾਲ - lok sabha consistuency
ਲੋਕ ਸਭਾ ਚੋਣਾਂ ਦੇ ਅਖੀਰਲੇ ਗੇੜ ਵਿੱਚ ਸੂਬੇ 'ਚ 13 ਲੋਕ ਸਭਾ ਸੀਟਾਂ ਲਈ ਵੋਟਿੰਗ ਮੁਕੰਮਲ ਹੋਈ। ਇਸ ਦੌਰਾਨ ਲੋਕ ਸਭਾ ਹਲਕਾ ਪਟਿਆਲਾ ਚਰਚਾ ਦਾ ਵਿਸ਼ਾ ਬਿਣਿਆ ਰਿਹਾ। ਕੈਪਟਨ ਦਾ ਸਿੱਧੂ 'ਤੇ ਵਾਰ ਹੋਵੇ ਜਾਂ ਡਾ. ਗਾਂਧੀ ਅਤੇ ਸੁਰਜੀਤ ਸਿੰਘ ਰਖੜਾ ਖ਼ਿਲਾਫ਼ ਪੁਲਿਸ ਕਾਰਵਾਈ।
⦁ ਵੋਟਿੰਗ ਦੌਰਾਨ ਕਾਂਗਰਸ ਦੋ ਫਾੜ ਹੁੰਦੀ ਨਜ਼ਰ ਆਈ। ਨਵਜੋਤ ਕੌਰ ਸਿੱਧੂ ਨੂੰ ਟਿਕਟ ਨਾ ਮਿਲਣ ਕਾਰਨ ਚੱਲ ਰਹੀਆਂ ਬਿਆਨਬਾਜ਼ੀਆਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਪ੍ਰਤੀਕਰਮ ਦਿੱਤਾ ਤੇ ਕਿਹਾ ਕਿ ਸਿੱਧੂ ਵੱਲੋਂ ਕੀਤੀ ਜਾ ਰਹੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾਲ ਕਾਂਗਰਸ ਨੂੰ ਚੋਣਾਂ 'ਚ ਨੁਕਸਾਨ ਹੋ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਹਾਈਕਮਾਨ ਸਿੱਧੂ ਖ਼ਿਲਾਫ਼ ਸਖ਼ਤ ਨੋਟਿਸ ਲੈ ਸਕਦੀ ਹੈ।
⦁ ਸੂਬੇ ਵਿੱਚ ਹੋ ਰਹੀਆਂ ਚੋਣਾਂ 'ਤੇ ਚੋਣ ਕਮਿਸ਼ਨ ਦਾ ਵੀ ਡੰਡਾ ਚੱਲਿਆ ਤੇ ਬੀਤੀ ਰਾਤ ਕਾਂਗਰਸ ਨੇ 8 ਵਜੇ ਤੋਂ ਬਾਅਦ ਆਪਣੇ ਫੇਸਬੁੱਕ ਪੇਜ ਤੋਂ ਕੈਪਟਨ ਦੀ ਵੀਡੀਓ ਪੋਸਟ ਕੀਤੀ ਸੀ ਜਿਸ ਵਿੱਚ ਉਹ ਇੰਡਸਟਰੀ ਲਈ ਕੀਤੇ ਕੰਮਾਂ ਦਾ ਪ੍ਰਚਾਰ ਕਰ ਰਹੇ ਸਨ। ਇਸ ਨੂੰ ਲੈ ਕੇ ਕੈਪਟਨ ਨੂੰ ਚੋਣ ਕਮਿਸ਼ਨ ਨੇ ਨੋਟਿਸ ਭੇਜ ਕੇ ਜਵਾਬ ਤਲਬ ਕੀਤਾ।
⦁ ਬੀਤੀ ਰਾਤ ਲਗਭਗ 3 ਵਜੇ ਤੱਕ ਡਾ. ਗਾਂਧੀ ਅਤੇ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਕਾਂਗਰਸ ਵਿਰੁੱਧ ਪ੍ਰਦਰਸ਼ਨ ਕਰਦਿਆਂ ਨੈਸ਼ਨਲ ਹਾਈਵੇ ਜਾਮ ਕਰ ਕੇ ਪ੍ਰਦਰਸ਼ਨ ਕੀਤਾ। ਇਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਡਾ. ਗਾਂਧੀ ਅਤੇ ਰੱਖੜਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।