ਪਟਿਆਲਾ:ਟੋਲ ਪਲਾਜ਼ਾ ਵੱਲੋਂ ਆਪਣੇ ਪੁਰਾਣੇ ਵਰਕਰਾਂ ਨੂੰ ਕੱਢੇ ਜਾਣ ਦੇ ਫੈਸਲੇ ਦਾ ਵਰਕਰਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਕੰਪਨੀ ਪੁਰਾਣੇ ਵਰਕਰਾਂ ਨੂੰ ਕੱਢ ਕੇ ਨਵੇਂ ਵਰਕਰਾਂ ਦੀ ਭਰਤੀ ਕਰ ਰਹੀ ਹੈ। ਜਿਸ ਦੇ ਵਿਰੋਧ ਵਿੱਚ ਪੁਰਾਣੇ ਵਰਕਰਾਂ ਵੱਲੋਂ ਭੁੱਖ ਹੜਤਾਲ ਵੀ ਕੀਤੀ ਗਈ ਹੈ। ਇਨ੍ਹਾਂ ਵਰਕਰਾਂ ਦੀ ਇਹ ਭੁੱਖ ਹੜਤਾਲ ਪਿਛਲੇ 47 ਦਿਨਾਂ ਤੋੋਂ ਲਗਾਤਾਰ ਜਾਰੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਭੁੱਖ ਹੜਤਾਲ ‘ਤੇ ਬੈਠੇ ਵਰਕਰਾਂ ਨੇ ਪੰਜਾਬ ਸਰਕਾਰ ‘ਤੇ ਟੋਲ ਪਲਾਜ਼ਾ ਕੰਪਨੀ ਦੇ ਨਿਸ਼ਾਨੇ ਸਾਧੇ।
ਇਨ੍ਹਾਂ ਵਰਕਰਾਂ ਦਾ ਕਹਿਣਾ ਹੈ। ਕਿ ਪੰਜਾਬ ਤੇ ਹਰਿਆਣਾ ਦੇ ਸਾਰੇ ਹੀ ਟੋਲ ਪਲਾਜ਼ਾ ਦਾ ਠੇਕਿਆਂ ਨੂੰ ਦਤਾਰ ਕੰਪਨੀ ਦੇ ਵੱਲੋ ਲੈ ਲਿਆ ਗਿਆ ਹੈ। ਜਿਸ ਵਿੱਚ 5 ਤੋਂ 7 ਸਾਲ ਪੁਰਾਣੇ ਵਰਕਰ ਕੰਮ ਕਰ ਰਹੇ ਹਨ। ਪਰ ਕੰਪਨੀ ਨੇ ਅਚਾਨਕ ਬਿਨ੍ਹਾਂ ਕਿਸੇ ਕਾਰਨ ਦੇ ਇਨ੍ਹਾਂ ਪੁਰਾਣੇ ਵਰਕਰਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਜਿਸ ਨੂੰ ਲੈਕੇ ਇਨ੍ਹਾਂ ਵਰਕਰਾਂ ਵਿੱਚ ਕਾਫ਼ੀ ਰੋਸ ਵੇਖਣ ਨੂੰ ਮਿਲ ਰਿਹਾ ਹੈ।