ਪਟਿਆਲਾ: ਨਾਭਾ ਬਲਾਕ ਦੇ ਪਿੰਡ ਪੂਣੀਵਾਲ ਵਿਖੇ ਗੁਰਨਾਮ ਸਿੰਘ ਚਡੂਨੀ (Gurnam Singh Chaduni) ਅਤੇ ਪੰਮੀ ਬਾਈ (Pammi Bai) ਨੇ ਵਾਲੀਬਾਲ ਟੂਰਨਾਮੈਂਟ 'ਚ ਸ਼ਿਰਕਤ ਕੀਤੀ। ਇਸ ਮੌਕੇ ਅਨਿਲ ਵਿੱਜ ਨੇ ਜੋ ਟਵੀਟ ਰਾਹੀਂ ਕਿਹਾ ਹੈ ਕਿ ਕਿਸਾਨ ਹਿੰਸਾ ਪਰ ਉਤਰ ਆਏ ਹਨ ਬਾਰੇ ਬੋਲਦਿਆਂ ਚਡੂਨੀ ਨੇ ਕਿਹਾ ਕਿ ਇਹ ਮਹਾਤਮਾ ਗਾਂਧੀ (Mahatma Gandhi) ਦਾ ਅਹਿੰਸਾ ਦਾ ਦੇਸ਼ ਹੈ। ਪਰ ਸਾਡੇ ਦੇਸ਼ ਦੀ ਸਰਕਾਰ 700 ਕਿਸਾਨ ਸ਼ਹੀਦ ਹੋਣ ਤੇ ਵੀ ਕਾਨੂੰਨ ਵਾਪਸ ਨਹੀਂ ਲੈ ਰਹੀ। ਇਸ ਲਈ ਇਹ ਸਰਕਾਰ ਅੰਗਰੇਜ਼ਾਂ ਦੀ ਸਰਕਾਰ ਤੋਂ ਵੀ ਬੁਰੀ ਸਰਕਾਰ ਹੈ।
ਇਸ ਮੌਕੇ ਤੇ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨ (Agricultural law) ਬਣਾਏ ਗਏ ਹਨ, ਇਹ ਸੱਤਾ ਵਿੱਚ ਮੌਜੂਦ ਸਰਕਾਰਾਂ ਵੱਲੋਂ ਕਾਰਪੋਰੇਟ ਘਰਾਣਿਆਂ ਦੀ ਦਲਾਲੀ ਕੀਤੀ ਗਈ ਹੈ। ਸਰਕਾਰਾਂ ਆਮ ਲੋਕਾਂ ਦੇ ਪੱਖ ਦੀ ਗੱਲ ਨਹੀਂ ਕਰ ਰਹੀਆਂ।
ਉਨ੍ਹਾਂ ਕਿਹਾ ਕਿ ਅੱਜ ਇਸ ਦੇਸ਼ ਨੂੰ ਬਚਾਉਣ ਦੀ ਲੋੜ ਹੈ। ਵੱਡੀ ਕ੍ਰਾਂਤੀ ਦੀ ਲੋੜ ਹੈ। ਉਨ੍ਹਾਂ ਕਿਹਾ, ਅਜੇ ਸ਼ਹਿਰ ਵਿਚ ਬੈਠੇ ਲੋਕ ਸਮਝ ਰਹੇ ਹਨ ਕਿ ਇਹ ਕਾਨੂੰਨ ਸਾਡੇ ਲਈ ਨਹੀਂ ਹਨ। ਇਹ ਇਕੱਲੀ ਕਿਸਾਨ ਦੀ ਲੜਾਈ ਨਹੀਂ ਹੈ ਅਸੀਂ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਲੜਾਈ ਲੜ ਰਹੇ ਹਾਂ। ਇਹ ਕਾਰਪੋਰੇਟ ਸਸਤੀ ਚੀਜ ਲੈ ਕੇ ਮਹਿੰਗੀ ਵੇਚਣਗੇ। ਜਿਸਦਾ ਅਸਰ ਹਰ ਆਮ ਆਦਮੀ ਤੇ ਪਵੇੇੇੇੇੇੇੇਗਾ।