ਪਟਿਆਲਾ:ਜ਼ਿਲ੍ਹਾ ਦੇ ਹਲਕਾ ਘਨੌਰ ਬਲਾਕ ਸੰਭੂ ਕਲਾ ਪਿੰਡ ਪਿੰਡ ਦੇ 100 ਦੇ ਕਰੀਬ ਸਰਪੰਚਾਂ ਅਤੇ ਬਲਾਕ ਸੰਮਤੀ ਮੈਂਬਰਾਂ ਵੱਲੋਂ ਰਾਜਪੁਰਾ ਸਥਿਤ ਸ਼ੰਭੂ ਬਲਾਕ ਦੇ ਦਫਤਰ ਵਿੱਚ ਇਕੱਠੇ ਹੋ ਕੇ ਅਫਸ਼ਰਸ਼ਾਹੀ ਦੇ ਖਿਲਾਫ ਮੋਰਚਾ ਖੋਲ੍ਹਿਆ ਅਤੇ ਨਾਲ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਵਿਸ਼ਾਲ ਧਰਨਾ ਲਗਾਇਆ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਵਿਕਾਸ ਕਾਰਜਾਂ ਦੇ ਲਈ ਆਉਣ ਵਾਲੀ ਗਰਾਂਟ ਬੀਡੀਪੀਓ ਦੇ ਗੈਰ-ਹਾਜ਼ਰ ਹੋਣ ਦੇ ਕਾਰਨ ਨਹੀਂ ਆ ਰਹੀ ਹੈ। ਜਿਸ ਦੇ ਕਾਰਨ ਉਨ੍ਹਾਂ ਦੇ ਪਿੰਡ ਦੇ ਸਾਰੇ ਹੀ ਵਿਕਾਸ ਕਾਰਜ ਰੁਕ ਗਏ ਹਨ। ਜਿਸ ਕਰਕੇ ਇਨ੍ਹਾਂ ਤੋਂ ਸਾਰੇ ਹੀ ਪਿੰਡ ਵਾਸੀ ਅਤੇ ਲੋਕ ਨਰਾਜ਼ ਹਨ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਬੀਡੀਪੀਓ ਅਫਸਰ ਨਵਾਂ ਤੈਨਾਤ ਕੀਤਾ ਜਾਵੇ।