ਪਟਿਆਲਾ :ਪੰਜਾਬ ਇਸ ਵੇਲੇ ਬਿਜਲੀ ਸੰਕਟ ਦੇ ਦੌਰ ਤੋਂ ਲੰਘ ਰਿਹਾ ਹੈ। ਪੰਜਾਬ ਦੇ ਬਹੁਤ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਬੰਦ ਪਏ ਹਨ। ਇਸ ਦੇ ਚੱਲਦੇ ਪੰਜਾਬ ਸਰਕਾਰ ਨੇ ਇੰਡਸਟਰੀ ਨੂੰ ਬਿਜਲੀ ਸਪਲਾਈ ਕਰਨੀ ਬੰਦ ਕਰ ਦਿੱਤੀ ਹੈ। ਜਿਸ ਨਾਲ ਕਿਸਾਨਾਂ ਨੂੰ 8 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇ।
ਇਸ ਦੇ ਵਿਚਾਲੇ ਇੱਕ ਰਾਹਤ ਵਾਲੀ ਖ਼ਬਰ ਇਹ ਆਈ ਹੈ ਕਿ ਸੂਤਰਾਂ ਮੁਤਾਬਕ ਤਲਵੰਡੀ ਸਾਬੋ ਦਾ 2 ਨੰਬਰ ਪਲਾਂਟ ਸਵੇਰੇ 5 ਦੇ ਕਰੀਬ ਮੁੜ ਸ਼ੁਰੂ ਹੋ ਗਿਆ। ਇਹ ਪਲਾਂਟ ਅੱਧੇ ਲੋਡ ਉੱਤੇ ਚੱਲ ਰਿਹਾ ਹੈ ਅਤੇ 400 ਦੇ ਕਰੀਬ ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ।