ਪਟਿਆਲਾ:ਪਿਛਲੇ ਦਿਨੀਂ ਮੀਂਹ (rain) ਪੈਣ ਕਾਰਨ ਇੱਕ ਪਾਸੇ ਜਿੱਥੇ ਖੇਤਾਂ ਵਿੱਚ ਖੜ੍ਹੀ ਝੋਨੇ (Paddy) ਦੀ ਫ਼ਸਲ ਤਬਾਹ ਹੋ ਗਈ ਹੈ, ਉੱਥੇ ਹੀ ਅਨਾਜ ਮੰਡੀਆ ਵਿੱਚ ਫਸਲ ਲੈਕੇ ਪਹੁੰਚੇ ਕਿਸਾਨ (Farmers) ਵੀ ਦੁਖੀ ਨਜ਼ਰ ਆ ਰਹੇ ਹਨ। ਮੀਂਹ ਪੈਣ ਨਾਲ ਮੰਡੀਆ ਵਿੱਚ ਪਈ ਝੋਨੇ (Paddy) ਦੀ ਸਾਰੀ ਫ਼ਸਲ ਗਿੱਲੀ ਹੋ ਗਈ। ਜਿਸ ਕਰਕੇ ਹੁਣ ਝੋਨੇ (Paddy) ਦੀ ਖਰੀਦ ਨਾ ਹੋਣ ਕਰਕੇ ਕਿਸਾਨ (Farmers) ਪ੍ਰੇਸ਼ਾਨ ਹੈ ਅਤੇ ਫਸਲ ਗਿੱਲੀ ਹੋਣ ਕਾਰਨ ਫਸਲ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਸਾਨਾਂ (Farmers) ਨੇ ਪੰਜਾਬ ਸਰਕਾਰ (Government of Punjab) ‘ਤੇ ਨਿਸ਼ਾਨੇ ਸਾਧੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਸਰਕਾਰ (Government) ਕਿਸਾਨਾਂ ਨਾਲ ਵੱਡੇ-ਵੱਡੇ ਵਾਅਦੇ ਕਰਦਿਆ ਹਨ, ਪਰ ਦੂਜੇ ਪਾਸੇ ਕਿਸਾਨਾਂ ਦੀ ਸਰਕਾਰ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ।
ਕਿਸਾਨਾਂ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਆਪੋ-ਆਪਣੇ ਰਾਜਨੀਤੀ ਲਾਭ ਲਈ ਕਿਸਾਨਾਂ (Farmers) ਦੇ ਨਾਮ ਦੀ ਵਰਤੋਂ ਕਰਦੀਆਂ ਹਨ, ਪਰ ਕੰਮਾਂ ਦੇ ਭਲੇ ਦੇ ਕੰਮ ਕੋਈ ਨਹੀਂ ਕਰਦਾ। ਕਿਸਾਨਾਂ (Farmers) ਨੇ ਕਿਹਾ ਕਿ ਇਸ ਅਨਾਜ ਮੰਡੀ ਵਿੱਚ ਮੀਂਹ ਤੋਂ ਫਸਲ ਨੂੰ ਬਚਾਉਣ ਦੇ ਲਈ ਤਰਪਾਲਾਂ ਤੱਕ ਨਹੀਂ ਸਨ। ਜਿਸ ਕਰਕੇ ਵਰਦੇ ਮੀਂਹ ਵਿੱਚ ਕਿਸਾਨਾਂ (Farmers) ਦੀ 6 ਮਹੀਨੇ ਦੀ ਕਮਾਈ ਹੱਥ ਤੋਂ ਰੇਤ ਵਾਂਗ ਖਿਸਕ ਗਈ।