ਪੰਜਾਬ

punjab

ETV Bharat / state

ਆਈਐੱਫ਼ ਜਹਾਜ਼ ਲਾਪਤਾ: ਪ੍ਰਨੀਤ ਕੌਰ ਨੇ ਹਵਾਈ ਫ਼ੌਜ ਦੇ ਮੁਖੀ ਨਾਲ ਕੀਤੀ ਗੱਲਬਾਤ - parneet kaur

ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਨੇ ਲਾਪਤਾ ਹੋਏ ਮੋਹਿਤ ਗਰਗ ਤੇ ਆਈਏਐੱਫ਼ ਜਹਾਜ਼ ਦੇ ਮਾਮਲੇ 'ਚ ਏਅਰ ਮਾਰਸ਼ਲ ਬੀਐੱਸ ਧਨੋਆ ਨਾਲ ਗੱਲਬਾਤ ਕੀਤੀ।

ਫ਼ਾਇਲ ਫ਼ੋਟੋ

By

Published : Jun 9, 2019, 11:47 PM IST

ਪਟਿਆਲਾ: ਸਾਬਕਾ ਕੇਂਦਰੀ ਮੰਤਰੀ ਤੇ ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਨੇ ਭਾਰਤੀ ਹਵਾਈ ਫ਼ੌਜ ਦੇ ਮੁਖੀ ਏਅਰ ਮਾਰਸ਼ਲ ਬੀਐੱਸ ਧਨੋਆ ਨਾਲ ਲਾਪਤਾ ਹੋਏ ਆਈਏਐੱਫ਼ ਦੇ ਜਹਾਜ਼ ਦਾ ਪਤਾ ਲਗਾਉਣ ਲਈ ਕੀਤੇ ਜਾ ਰਹੇ ਬਚਾਅ ਕਾਰਜਾਂ ਬਾਰੇ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਲਾਈਟ ਲੈਫ਼ਟੀਨੈਂਟ ਮੋਹਿਤ ਗਰਗ ਬਾਰੇ ਵੀ ਪੁੱਛਗਿੱਛ ਕੀਤੀ।

ਇਸ ਦੇ ਨਾਲ ਹੀ ਪ੍ਰਨੀਤ ਕੌਰ ਨੇ ਕਿਹਾ ਕਿ ਏਅਰ ਮਾਰਸ਼ਲ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਬਚਾਅ ਉਪਾਅ ਕੀਤੇ ਜਾ ਰਹੇ ਹਨ ਹਾਲਾਂਕਿ ਹਾਲੇ ਤੱਕ ਉਨ੍ਹਾਂ ਦੇ ਹੱਥ ਕੋਈ ਸਫ਼ਲਤਾ ਨਹੀਂ ਲੱਗੀ। ਪ੍ਰਨੀਤ ਕੌਰ ਨੇ ਮੋਹਿਤ ਦੇ ਪਿਤਾ ਸੁਰਿੰਦਰਪਾਲ ਗਰਗ ਨੂੰ ਮਿਲ ਕੇ ਹੌਂਸਲਾ ਦਿੱਤਾ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ।

ABOUT THE AUTHOR

...view details