ਪੰਜਾਬ

punjab

ETV Bharat / state

ਨਗਰ ਨਿਗਮ ਕਰਮਚਾਰੀਆਂ ਨੇ ਨਿਗਮ ਦੀ ਛੱਤ ਤੇ ਚੜ੍ਹ ਕੀਤਾ ਪ੍ਰਦਰਸ਼ਨ

ਪਟਿਆਲਾ: ਸੂਬੇ ਵਿੱਚ ਨਰਸਾਂ ਅਤੇ ਅਧਿਆਪਕਾਂ ਦਾ ਧਰਨਾ ਲੰਮੇ ਸਮੇਂ ਤੋਂ ਜਾਰੀ ਹੈ ਇਸ ਧਰਨੇ ਵਿੱਚ ਹੁਣ ਪਟਿਆਲਾ ਨਗਰ ਨਿਗਮ ਦੇ ਦਰਜ਼ਾ 4 ਦੇ ਕਰਮਚਾਰੀ ਵੀ ਜੁੜ ਗਏ ਹਨ। ਇਨ੍ਹਾਂ ਕਰਮਚਾਰੀਆਂ ਨੇ ਨਗਰ ਨਿਗਮ ਦੀ ਛੱਤ ਤੇ ਚੜ੍ਹ ਕੇ ਪੱਕੇ ਹੋਣ ਦੀ ਮੰਗ ਨੂੰ ਹੋ ਕੇ ਪ੍ਰਦਰਸ਼ਨ ਕੀਤਾ।

ਨਗਰ ਨਿਗਮ ਕਰਮਚਾਰੀ

By

Published : Mar 5, 2019, 7:52 PM IST

ਜ਼ਿਕਰਯੋਗ ਹੈ ਕਿ ਇਸ ਪ੍ਰਦਰਸ਼ਨ ਵਿੱਚ ਸਾਰੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਦਰਜਾ 4 ਕਰਮਚਾਰੀਆਂ ਸਮੇਤ ਡਰਾਈਵਰ ਵੀ ਸ਼ਾਮਿਲ ਹਨ । ਤੁਹਾਨੂੰ ਦਸ ਦੇਈਏ ਇਹ ਲਗਭਗ 250 ਕਰਮਚਾਰੀ ਪਿਛਲੇ 7-8 ਸਾਲਾਂ ਤੋਂ ਠੇਕੇ ਦੇ ਅਧਾਰ 'ਤੇ ਕੰਮ ਕਰਦੇ ਆ ਰਹੇ ਹਨ।

ਨਗਰ ਨਿਗਮ ਕਰਮਚਾਰੀਆਂ ਨੇ ਨਿਗਮ ਦੀ ਛੱਤ ਤੇ ਚੜ੍ਹ ਕੀਤਾ ਪ੍ਰਦਰਸ਼ਨ

ਇਨ੍ਹਾਂ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲਦੇ ਕਿਹਾ ਕਿ ਸਾਨੂੰ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ 2016 ਵਿੱਚ ਪੱਕੇ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਸੀ ਪਰ ਹਜੇ ਤੱਕ ਸਾਨੂੰ ਪੱਕੇ ਨਹੀਂ ਕੀਤਾ ਗਿਆ।

ਇਸ ਦੇ ਨਾਲ ਹੀ ਉਨ੍ਹਾਂ ਠੇਕੇਦਾਰ ਤੇ ਵੀ ਇਲਜ਼ਾਮ ਲਾਏ ਕਿ ਠੇਕੇਦਾਰ ਉਨ੍ਹਾਂ ਦਾ ਖ਼ੂਨ ਚੂਸ ਰਹੇ ਹਨ ਨਾ ਤਾਂ ਉਨ੍ਹਾਂ ਨੂੰ ਤਨਖ਼ਾਹਾਂ ਸਮੇਂ ਸਿਰ ਦਿੰਦੇ ਹਨ ਉਪਰੋ ਉਨ੍ਹਾਂ ਦੀ ਈ ਪੀ ਐਫ ਵੀ ਨਹੀਂ ਦਿੱਤੇ ਜਾਂਦੇ ।

ਮੁਲਾਜ਼ਮਾਂ ਨੇ ਕਿਹਾ ਕਿ ਉਹ ਉਨ੍ਹਾਂ ਉਨਾਂ ਚਿਰ ਇੱਥੇ ਪ੍ਰਦਰਸ਼ਨ ਜ਼ਾਰੀ ਰੱਖਣਗੇ ਜਿਨ੍ਹਾਂ ਚਿਰ ਸਰਕਾਰ ਸਾਨੂੰ ਲਿਖਤੀ ਭਰੋਸਾ ਨਹੀਂ ਦਿੰਦੀ।

ABOUT THE AUTHOR

...view details