ਪੰਜਾਬੀ ਯੂਨੀਵਰਸਿਟੀ ਤੋਂ ਲਾਪਤਾ ਹੋਇਆ ਵਿਦੇਸ਼ੀ ਵਿਦਿਆਰਥੀ ਹੁਸ਼ਿਆਰਪੁਰ 'ਚੋਂ ਮਿਲਿਆ
ਪੰਜਾਬੀ ਯੂਨੀਵਰਸਿਟੀ 'ਚ ਪੀਐੱਚਡੀ ਕਰ ਰਿਹਾ ਵਿਦੇਸ਼ੀ ਮੂਲ ਦਾ ਨਾਗਰਿਕ ਲੱਭ ਗਿਆ ਹੈ। ਇਥੋਪੀਅਨ ਵਿਦਿਆਰਥੀ ਡੋਲ ਪਾਲ ਬੋਥ ਹੁਸ਼ਿਆਰਪੁਰ 'ਚ ਇੱਕ ਧਾਰਮਕ ਸਮਾਗਮ ਦਾ ਅਧਿਐਨ ਕਰਨ ਗਿਆ ਹੋਇਆ ਸੀ।
ਵਿਦੇਸ਼ੀ ਵਿਦਿਆਰਥੀ
ਪਟਿਆਲਾ: ਪੰਜਾਬੀ ਯੂਨੀਵਰਸਿਟੀ ਦਾ ਇਥੋਪੀਅਨ ਵਿਦਿਆਰਥੀ ਡੋਲ ਪਾਲ ਬੋਥ ਕੁੱਝ ਦਿਨ ਪਹਿਲਾਂ ਲਾਪਤਾ ਹੋ ਗਿਆ ਸੀ। ਪੁਲਿਸ ਉਸ ਦੀ ਭਾਲ ਵੀ ਕਰ ਰਹੀ ਸੀ। ਸ਼ੱਕ ਜ਼ਾਹਿਰ ਕੀਤਾ ਗਿਆ ਸੀ ਕਿ ਸ਼ਾਇਦ ਉਸ ਨੂੰ ਅਗਵਾ ਕਰ ਲਿਆ ਗਿਆ ਹੈ ਪਰ ਸਨਿੱਚਰਵਾਰ ਨੂੰ ਅਚਾਨਕ ਉਸ ਦਾ ਨੰਬਰ ਲੱਗਿਆ ਤਾਂ ਪੁਲਿਸ ਨੇ ਗੱਲ ਕੀਤੀ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਡੋਲ ਪਾਲ ਬੋਥ ਅਗਵਾ ਨਹੀਂ ਹੋਇਆ ਸੀ ਬਲਕਿ ਉਹ ਕਿਸੇ ਧਾਰਮਕ ਸਮਾਗਮ ਦਾ ਅਧਿਐਨ ਕਰਨ ਗਿਆ ਹੋਇਆ ਸੀ।
ਡੋਲ ਪਾਲ ਬੋਥ ਪੀਐੱਚਡੀ ਦਾ ਵਿਦਿਆਰਥੀ ਹੈ। ਪੁਲਿਸ ਨਾਲ ਸੰਪਰਕ ਹੋਣ ਤੋਂ ਬਾਅਦ ਡੋਲ ਪਾਲ ਬੋਥ ਨੇ ਦੱਸਿਆ ਕਿ ਉਹ ਐਤਵਾਰ ਨੂੰ ਯੂਨੀਵਰਸਿਟੀ ਪਰਤੇਗਾ।