ਪਟਿਆਲਾ: ਸਾਬਕਾ ਕੈਬਨਿਟ ਮੰਤਰੀ ਨਵਜੋਤ ਕੌਰ ਸਿੱਧੂ ਨੇ ਪਟਿਆਲਾ ‘ਚ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਪ੍ਰਕਾਰ ਦੇ ਪਕਵਾਨ ਤੇ ਮਿਠਾਈਆਂ ਵਰਤਾਈਆ ਗਈਆਂ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਥਾਵਾਂ ‘ਤੇ ਫਲਦਾਰ ਤੇ ਛਾ ਦਾਰ ਵਾਲੇ ਰੁੱਖ ਲਗਾਏ ਗਏ।
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੈਸਲਿਆਂ ਦੇ ਵੀ ਖ਼ਿਲਾਫ਼ ਨਜ਼ਰ ਆਏ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 2 ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਵਾਲੇ ਫੈਸਲੇ ਦਾ ਵਿਰੋਧ ਕੀਤਾ। ਨਵਜੋਤ ਕੌਰ ਸਿੱਧੂ ਨੇ ਕਿਹਾ, ਕਿ ਕਿਸੇ ਨੂੰ ਵੀ ਬਿਨ੍ਹਾਂ ਪੜਾਈ ਜਾ ਬਿਨ੍ਹਾ ਕਾਬਲੀਅਤ ਤੋਂ ਕਿਸੇ ਵੀ ਪ੍ਰਕਾਰ ਦੀ ਨੌਕਰੀ ਦੇਣ ਗਲਤ ਹੈ।
ਬਿਨ੍ਹਾ ਕਾਬਲੀਅਤ ਤੋਂ ਨੌਕਰੀ ਦੇਣਾ ਗਲਤ: ਨਵਜੋਤ ਕੌਰ ਸਿੱਧੂ ਉਨ੍ਹਾਂ ਨੇ ਕਿਹਾ, ਜੇਕਰ ਕਿਸੇ ਨੂੰ ਸਿੱਧੇ ਤੌਰ ‘ਤੇ ਨੌਕਰੀ ਦੇਣੀ ਹੈ। ਤਾਂ ਕਿਸੇ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਵਿੱਚੋ ਕਿਸੇ ਵੀ ਮੈਂਬਰ ਨੂੰ ਦੇਣੀ ਚਾਹੀਦੀ ਹੈ। ਜਾ ਫਿਰ ਕਿਸੇ ਖਿਡਾਰੀ ਜਾ ਕਿਸੇ ਲੋੜਵੰਦ ਗਰੀਬ ਪਰਿਵਾਰ ਦੇ ਬੱਚੇ ਨੂੰ ਨੌਕਰੀ ਦੇਣੀ ਚਾਹੀਦੀ ਹੈ। ਪਰ ਜੇਕਰ ਕਿਸੇ ਮੰਤਰੀ ਜਾ ਵਿਧਾਇਕ ਦੇ ਬੱਚੇ ਨੂੰ ਸਿੱਧੇ ਤੌਰ ‘ਤੇ ਤਹਿਸੀਲਦਾਰ ਜਾ ਫਿਰ ਪੁਲਿਸ ਵਿੱਚ ਕਿਸੇ ਵੱਡੇ ਅਹੁਦੇ ‘ਤੇ ਨੌਕਰੀ ਦੇਣ ਗਲਤ ਹੈ।
ਨਵਜੋਤ ਕੌਰ ਸਿੱਧੂ ਨੇ ਪੰਜਾਬ ਦੀ ਸਕੂਲ ਸਿੱਖਿਆ ‘ਤੇ ਬੋਲਦਿਆ ਕਿਹਾ, ਕਿ ਅਸੀਂ ਆਪਣੇ ਪੱਧਰ ‘ਤੇ 2 ਸਕੂਲ ਖੋਲ੍ਹੇ ਹਨ। ਜਿਥੇ ਲੋੜਵੰਦ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾ ਰਹੀ ਹੈ। ਤੇ ਹੁਣ ਉਨ੍ਹਾਂ ਵੱਲੋਂ ਬੱਚਿਆ ਨੂੰ ਮੋਬਾਈਲ ਤੋਂ ਦੂਰ ਤੇ ਕਿਤਾਬਾ ਦੇ ਨੇੜੇ ਕਰਨ ਨੂੰ ਲੈਕੇ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਜਿਸ ਨਾਲ ਬੱਚਿਆ ਦੀ ਪੜਾਈ ਵਿੱਚ ਰੁਚੀ ਵਧੇਗੀ।
ਇਹ ਵੀ ਪੜ੍ਹੋ:ਬਿਜਲੀ ਕਾਨੂੰਨ ਜ਼ਰੀਏ ਸੂਬਿਆਂ ਨੂੰ ਕਰਜ਼ਾਈ ਕਰ ਰਹੀ ਕੇਂਦਰ ਸਰਕਾਰ : ਮਾਨ