ਨਾਭਾ:ਰਿਆਸਤੀ ਸ਼ਹਿਰ ਨਾਭਾ ਦੇ ਜੰਮਪਲ ਅਤੇ ਮਹਾਨ ਕੌਸ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਜੀ ਦਾ ਨਾਮ ਪੂਰੇ ਵਿਸਵ ਵਿਚ ਜਾਣਿਆ ਜਾਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੌਸ ਦੀ ਰਚਨਾ ਕਰਕੇ ਸਿੱਖ ਕੌਮ ਨੂੰ ਸ਼ਬਦ ਗੁਰੂ ਨਾਲ ਜੋੜਿਆ ਅਤੇ ਗੌਰਵ ਗ੍ਰੰਥ ਦੀ ਰਚਨਾ ਕੀਤੀ। ਕਿਉਂਕਿ ਇਸ ਦੇ ਨਾਲ ਦਾ ਕੋਈ ਵੀ ਗ੍ਰੰਥ ਨਹੀ ਹੈ। ਜਿਸ ਦੇ ਤਹਿਤ ਅੱਜ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ 160ਵੇਂ ਜਨਮ ਦਿਨ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਫੁੱਲ ਮਾਲਾ ਪਾ ਕੇ ਮਨਾਇਆ ਗਿਆ।
ਭਾਈ ਕਾਨ੍ਹ ਸਿੰਘ ਨਾਭਾ ਜੀ ਦੇ 160ਵੇਂ ਜਨਮ ਦਿਨ ‘ਤੇ ਸ਼ਰਧਾ ਦੇ ਫੁੁੱਲ ਭੇਂਟ
ਇਸ ਸੰਸਰ ਵਿੱਚ ਕਈ ਸਖਸੀਅਤਾਂ ਅਜਿਹੀਆ ਵੀ ਹੁੰਦੀਆ ਹਨ, ਜਿੰਨਾਂ ਨੂੰ ਰਹਿੰਦੀ ਦੂਨੀਆ ਤੱਕ ਯਾਦ ਕੀਤਾ ਜਾਂਦਾ ਹੈ। ਅਜਿਹੀ ਹੀ ਸਖਸੀਅਤ ਰਿਆਸਤੀ ਸ਼ਹਿਰ ਨਾਭਾ ਦੇ ਜੰਮਪਲ ਤੇ ਪ੍ਰਸਿੱਧ ਵਿਦਵਾਨ ਅਤੇ ਮਹਾਨ ਕੌਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਹੋਏ ਹਨ। ਜਿੰਨਾ ਨੇ ਨਾਭਾ ਸ਼ਹਿਰ ਦਾ ਨਾਮ ਪੂਰੇ ਵਿਸਵ ਭਰ ਵਿੱਚ ਚਾਨਣ ਮੁਨਾਰਾ ਕੀਤਾ ਹੈ।
ਭਾਈ ਕਾਨ੍ਹ ਸਿੰਘ ਨਾਭਾ ਨੇ 5 ਤੋ 7 ਸਾਲਾਂ ਦੀ ਛੋਟੀ ਉੱਮਰ ਵਿੱਚ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਇੱਕ ਮਿਸਾਲ ਪੈਦਾ ਕੀਤੀ ਸੀ। ਅਤੇ ਭਾਈ ਸਾਹਿਬ ਨੂੰ ਗਰੁਮੁੱਖੀ ਤੋਂ ਇਲਾਵਾਂ ਉਰਦੂ, ਫਾਰਸੀ, ਅਗਰੇਜ਼ੀ ਅਤੇ ਹੋਰ ਕਈ ਭਾਸਾਵਾਂ ਦਾ ਗਿਆਨ ਸੀ।
ਭਾਈ ਸਾਹਿਬ ਨੇ 1912 ਵਿੱਚ ਅਪਣੇ ਜੱਦੀ ਘਰ ਨਾਭਾ ਵਿੱਚ ਮਹਾਨ ਕੌਸ ਦੀ ਰਚਨਾ ਸ਼ੁਰੂ ਕੀਤੀ, ਅਤੇ 1926 ਵਿੱਚ ਇਹ ਮਹਾਨ ਕੌਸ ਤਿਆਰ ਹੋ ਗਿਆ, ਮਹਾਨ ਕੌਸ ‘ਤੇ 1927 ਵਿੱਚ ਛਪਾਈ ਤੇ ਜੋ ਖਰਚਾ ਆਇਆ, ਉਹ ਪਟਿਆਲਾ ਸਰਕਾਰ ਨੇ ਅਦਾ ਕੀਤਾ ਸੀ, ਜੋ 1930 ਵਿੱਚ ਮਹਾਨ ਕੋਸ ਛਪ ਕੇ ਤਿਆਰ ਹੋ ਗਿਆ ਸੀ। ਜਿਸ ਦੇ ਚਾਰ ਵੋਲੀਅਮ ਸਨ।
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਭਾਈ ਕਾਨ੍ਹ ਸਿੰਘ ਜੀ ਦੇ ਜਨਮ ਦਿਹਾੜੇ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਫ਼ਕਰ ਹੈ, ਕਿ ਮਹਾਨ ਕੋਸ਼ ਦੇ ਰਚੇਤਾ ਨਾਭਾ ਸ਼ਹਿਰ ਦੇ ਸੀ, ਅਤੇ ਉਨ੍ਹਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਏਗਾ।
ਭਾਈ ਕਾਨ੍ਹ ਸਿੰਘ ਨਾਭਾ ਦੀ ਤੀਜੀ ਪੀੜੀ ਦੇ ਵਾਰਿਸ ਮੇਜਰ ਆਦਰਸ਼ਪਾਲ ਸਿੰਘ ਨੇ ਦੱਸਿਆ, ਕੀ ਭਾਈ ਕਾਨ੍ਹ ਸਿੰਘ ਨਾਭਾ ਇੱਕ ਮਹਾਨ ਸਖਸੀਅਤ ਸਨ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਫੁੱਲ ਮਾਲਾ ਭੇਟ ਕਰਨ ਆਏ ਹਾਂ। ਉਨ੍ਹਾਂ ਦੱਸਿਆ,
ਇਸ ਮੌਕੇ ‘ਤੇ ਨੈਸ਼ਨਲ ਐਵਾਰਡੀ ਗੁਰਪ੍ਰੀਤ ਸਿੰਘ ਨਾਮਧਾਰੀ ਨੇ ਕਿਹਾ, ਕਿ ਭਾਈ ਜੀ ਨੂੰ ਮਹਾਨ ਕੋਸ਼ ਦੇ ਰਚੇਤਾ ਵਜੋਂ ਜਾਣਿਆ ਜਾਂਦਾ ਹੈ, ਅਤੇ ਇਸ ਦੇ ਨਾਲ ਹੀ ਨਾਭਾ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਜੋ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ।
ਇਹ ਵੀ ਪੜ੍ਹੋ:ਨਵਜੋਤ ਸਿੰਘ ਸਿੱਧੂ ਨੇ ਡਰੱਗਜ ਨੂੰ ਲੈ ਕੇ ਮਜੀਠੀਆ ਨੂੰ ਘੇਰਿਆ