ਪਟਿਆਲਾ:ਪਟਿਆਲਾ 'ਚ ਹਰ ਦਿਨ ਕੋਈ ਨਾ ਕੋਈ ਅਜਿਹੀ ਦਰਦਨਾਕ ਹਾਦਸਾ ਵਾਪਰ ਦਾ ਰਹਿੰਦਾ ਹੈ,ਪਰ ਫਿਰ ਵੀ ਲੋਕੀ ਸਾਵਧਾਨੀ ਨਾਲ ਵਾਹਨ ਨਹੀ ਚਲਾਉਂਦੇ ਹਨ,ਐਤਵਾਰ ਨੂੰ ਸਰਹਿੰਦ ਰੋਡ 'ਤੇ ਇੱਕ ਹੋਰ ਸੜਕ ਹਾਦਸਾ ਵਾਪਰਿਆ।
ਜਿਸ ਵਿੱਚ ਕਾਰ ਚਾਲਕ ਨੇ ਮੋਟਰਸਾਈਕਲ ਸਵਾਰ ਦੋ ਲੋਕਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਦੋਵੇਂ ਮੋਟਰਸਾਈਕਲ ਸਵਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਸੜਕ ਹਾਦਸੇ ਦੌਰਾਨ ਪਿਉ ਪੁੱਤ ਦੀ ਮੌਤ ਦੱਸਿਆ ਜਾਂਦਾ ਹੈ, ਪਿਉ ਤੇ ਪੁੱਤ ਦੋਵੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਤੋਂ ਸੇਵਾ ਕਰ ਕੇ ਆਪਣੇ ਘਰ ਜਾ ਰਹੇ ਸਨ,ਰਸਤੇ ਵਿੱਚ ਦੋਵੇ ਹਾਦਸੇ ਦਾ ਸ਼ਿਕਾਰ ਹੋ ਗਏ। ਜਿਸ ਵਿੱਚ ਪਿਤਾ ਮਨਜੀਤ ਸਿੰਘ ਉਮਰ 45 ਸਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ ,ਜਦਕਿ ਉਸਦਾ ਸਪੁੱਤਰ ਜਸਮੀਤ ਸਿੰਘ ਉਮਰ 15 ਸਾਲ ਹਸਪਤਾਲ ਜਾਂ ਕੇ ਦਮ ਤੋੜ ਗਿਆ। ਹਾਦਸਾ ਤੋਂ ਬਾਅਦ ਹੀ ਮੌਕੇ 'ਤੇ ਕਾਰ ਚਾਲਕ ਨੂੰ ਲੋਕਾਂ ਵੱਲੋ ਕੁੱਟਿਆ ਗਿਆ,ਲੋਕਾਂ ਨੇ ਦੱਸਿਆ ਕਿ ਇਹ ਕਾਰ ਚਾਲਕ ਦੀ ਗਲਤੀ ਹੈ।
ਮੌਕੇ ਤੇ ਪਹੁੰਚੇ ਐਸ.ਐਚ.ਓ ਥਾਣਾ ਤ੍ਰਿਪੜੀ ਇੰਚਾਰਜ ਹੈਰੀ ਬੋਪਾਰਾਏ ਨੇ ਦੱਸਿਆ, ਕਿ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:-ਲੁਧਿਆਣਾ: ਕਾਰ ਨਹਿਰ 'ਚ ਡਿੱਗੀ, 3 ਮੌਤਾਂ