ਪੰਜਾਬ

punjab

ETV Bharat / state

ਪਟਿਆਲਾ 'ਚ ਬਣੀ ਅਤਿ ਆਧੁਨਿਕ ਲੈਬ ਬਾਰੇ ਡਾ. ਬਖਸ਼ੀ ਨੇ ਦਿੱਤੀ ਜਾਣਕਾਰੀ

ਰਿਸਰਚ ਸੈਂਟਰ ਦੇ ਮੁਖੀ ਡਾਕਟਰ ਰੁਪਿੰਦਰ ਕੌਰ ਬਖਸ਼ੀ ਨੇ ਰਜਿੰਦਰਾ ਮੈਡੀਕਲ ਕਾਲਜ ਵਿੱਚ ਕੋਰੋਨਾ ਸੈਂਪਲ ਟੈਸਟਾਂ ਲਈ ਬਣੀ ਅਤਿ ਆਧੁਨਿਕ ਲੈਬ ਬਾਰੇ ਜਾਣਕਾਰੀ ਦਿੱਤੀ।

ਫ਼ੋਟੋ।
ਫ਼ੋਟੋ।

By

Published : Jun 4, 2020, 3:32 PM IST

ਪਟਿਆਲਾ: ਰਜਿੰਦਰਾ ਮੈਡੀਕਲ ਕਾਲਜ ਵਿੱਚ ਕੋਰੋਨਾ ਸੈਂਪਲ ਟੈਸਟਾਂ ਲਈ ਬਣੀ ਅਤਿ ਆਧੁਨਿਕ ਲੈਬ ਬਾਰੇ ਰਿਸਰਚ ਸੈਂਟਰ ਦੇ ਮੁਖੀ ਡਾਕਟਰ ਰੁਪਿੰਦਰ ਕੌਰ ਬਖਸ਼ੀ ਨੇ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਰਜਿੰਦਰਾ ਮੈਡੀਕਲ ਕਾਲਜ ਦੇ ਰਿਸਰਚ ਸੈਂਟਰ ਵਿੱਚ ਬਣੀ ਅਤਿ ਆਧੁਨਿਕ ਲੈਬ ਵਰਗੀਆਂ ਪੂਰੇ ਸੁਬੇ ਵਿੱਚ ਤਿੰਨ ਲੈਬਾਂ ਸਥਾਪਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਸੈਂਪਲ 24 ਘੰਟੇ ਵਿੱਚ ਚੈਕ ਕਰਕੇ ਰਿਪੋਰਟ ਦਿੱਤੀ ਜਾ ਸਕਦੀ ਹੈ।

ਵੇਖੋ ਵੀਡੀਓ

ਇਸ ਬਾਰੇ ਡਾਕਟਰ ਰੁਪਿੰਦਰ ਕੌਰ ਬਖਸ਼ੀ ਨੇ ਦੱਸਿਆ ਕਿ ਜਨਵਰੀ ਦੀ ਸ਼ੁਰੂਆਤ ਵਿੱਚ ਜਦੋਂ ਕੋਰੋਨਾ ਵਾਇਰਸ ਦਾ ਪਤਾ ਲਗਾ ਤਾ ਸਿਰਫ ਪੁਣੇ ਵਿੱਚ ਸੈਂਪਲ ਭੇਜੇ ਜਾਂਦੇ ਸਨ ਫਿਰ ਏਮਜ਼ ਦਿੱਲੀ ਅਤੇ ਬਅਦ ਵਿੱਚ ਪੀਜੀਆਈ ਵਿੱਚ ਇਨ੍ਹਾਂ ਸੈਂਪਲਾ ਦੀ ਟੈਂਸਟਿੰਗ ਕੀਤੀ ਜਾਦੀ ਸੀ ਜਿਸ ਦੀ ਰਿਪੋਰਟ ਆਉਣ ਵਿੱਚ ਕਾਫੀ ਸਮਾ ਲੱਗਦਾ ਸੀ।

ਪੰਜਾਬ ਸਰਕਾਰ ਵੱਲੋਂ ਸਾਨੂੰ ਮਾਰਚ ਵਿੱਚ ਅਤਿ ਆਧੁਨਿਕ ਮਸ਼ੀਨਾਂ ਪਟਿਆਲਾ ਸਮੇਤ ਸੂਬੇ ਵਿਚ 2 ਹੋਰ ਸ਼ਹਿਰਾਂ ਵਿੱਚ ਅਜਿਹੀਆਂ ਅਤਿ ਅਧੁਨਿਕ ਲੈਬਾਂ ਬਣਈਆਂ ਗਈਆਂ ਹਨ। ਡਾ. ਬਖਸ਼ੀ ਨੇ ਦੱਸਿਆ ਕਿ ਉਹ ਰੋਜ਼ਾਨਾ 2000 ਸੈਂਪਲ ਚੈਕ ਕਰਕੇ ਰਿਪੋਰਟ 24 ਘੰਟੇ ਵਿੱਚ ਦਿੰਦੇ ਹਨ।

ਪਟਿਆਲਾ ਦੀ ਇਸ ਲੈਬ ਵਿੱਚ 8 ਜ਼ਿਲ੍ਹਿਆ ਦੇ ਸੈਂਪਲ ਟੈਸਟਾਂ ਲਈ ਆਉਂਦੇ ਹਨ, ਜਿਵੇਂ ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਬਨੁੰੜ ਆਦਿ ਯਾਨੀ ਕਿ ਮਾਲਵਾ ਜ਼ੋਨ ਜਿਨ੍ਹਾਂ ਦੀ ਰਿਪੋਰਟ 24 ਘੰਟੇ ਵਿੱਚ ਦਿੱਤੀ ਜਾਦੀ ਹੈ। ਹਾਲਾਂਕਿ ਟੈਸਟ ਕਰਨ ਸਮੇਂ ਸਾਵਧਾਨੀਆਂ ਦਾ ਪੂਰਾ ਧਿਆਨ ਰੱਖਣਾ ਪੈਂਦਾ ਹੈ।

ABOUT THE AUTHOR

...view details